ਕ੍ਰਿਸਮਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਵਧਾਈਆਂ ਦੇ ਨਾਲ ਦਿੱਤਾ ਇਹ ਸੁਨੇਹਾ

12/25/2019 5:40:18 PM

ਓਟਾਵਾ- ਕ੍ਰਿਸਮਸ ਦਾ ਤਿਓਹਾਰ ਪੂਰੀ ਦੁਨੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਇਕ ਦੂਜੇ ਦਾ ਖਿਆਲ ਰੱਖਣ ਦਾ ਸੁਨੇਹਾ ਦਿੱਤਾ।

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਲਈ ਆਪਣੇ ਸੁਨੇਹੇ ਵਿਚ ਕਿਹਾ ਕਿ 'ਮੈਰੀ ਕ੍ਰਿਸਮਸ, ਕੈਨੇਡਾ! ਅੱਜ, ਸਾਡਾ ਪਰਿਵਾਰ ਮਸੀਹ ਦੇ ਜਨਮ ਦਿਨ ਨੂੰ ਮਨਾਉਣ ਲਈ ਦੇਸ਼ ਤੇ ਵਿਸ਼ਵ ਭਰ ਦੇ ਇਸਾਈਆਂ ਨਾਲ ਹੈ। ਚਾਹੇ ਤੁਸੀਂ ਦੋਸਤਾਂ ਨਾਲ ਖਾਣਾ ਸਾਂਝਾ ਕਰ ਰਹੇ ਹੋ, ਬੱਚਿਆਂ ਨਾਲ ਬਰਫ ਵਿਚ ਮਨੋਰੰਜਨ ਕਰ ਰਹੇ ਹੋ ਜਾਂ ਕ੍ਰਿਸਮਸ ਦੇ ਰੁੱਖ ਦੁਆਲੇ ਇਕੱਠੇ ਸਮਾਂ ਬਿਤਾ ਰਹੇ ਹੋ, ਇਹ ਮੌਸਮ ਅਨੰਦ, ਰੌਸ਼ਨੀ ਤੇ ਪਿਆਰ ਨਾਲ ਭਰਪੂਰ ਹੈ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਤਿਓਹਾਰ ਨੂੰ ਕਿਵੇਂ ਮਨਾਉਂਦੇ ਹੋ। ਇਸ ਤਿਓਹਾਰ ਨਾਲ ਲੋਕ ਨੇੜੇ ਆਉਂਦੇ ਹਨ।'

ਇਸ ਦੌਰਾਨ ਉਹਨਾਂ ਨੇ ਆਪਣੇ ਫੌਜੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਲ ਦੇ ਇਸ ਸਮੇਂ, ਅਸੀਂ ਖਾਸਕਰ ਆਪਣੇ ਬਹਾਦਰ ਕੈਨੇਡੀਅਨ ਆਰਮਡ ਫੋਰਸਿਜ਼ ਮੈਂਬਰਾਂ ਬਾਰੇ ਸੋਚ ਰਹੇ ਹਾਂ ਜੋ ਕੈਨੇਡਾ ਤੇ ਵਿਦੇਸ਼ਾਂ ਵਿਚ ਸੇਵਾ ਨਿਭਾ ਰਹੇ ਹਨ। ਜੋ ਤੁਸੀਂ ਸਾਨੂੰ ਸੁਰੱਖਿਅਤ ਰੱਖਣ ਲਈ ਕਰਦੇ ਹੋ ਤੇ ਜਿਹੜੀਆਂ ਕਦਰਾਂ ਕੀਮਤਾਂ ਨੂੰ ਸਾਡੇ ਪਿਆਰੇ ਰੱਖਦੇ ਹਨ, ਦੀ ਰੱਖਿਆ ਲਈ ਕਰਦੇ ਹੋ, ਹਰ ਚੀਜ਼ ਲਈ ਤੁਹਾਡਾ ਧੰਨਵਾਦ। ਅੱਜ ਤੇ ਹਰ ਦਿਨ, ਆਓ ਆਪਾਂ ਵਿਚਾਰ ਕਰੀਏ ਕਿ ਅਸੀਂ ਇਕੱਠੇ ਹੋ ਕੇ ਤੇ ਨਵੇਂ ਸਾਲ ਵਿਚ ਸ਼ਾਂਤੀ ਤੇ ਰਹਿਮ ਦੇ ਕ੍ਰਿਸਮਸ ਸੰਦੇਸ਼ ਨੂੰ ਕਿਵੇਂ ਅੱਗੇ ਵਧਾਈਏ। ਸਾਡੇ ਪਰਿਵਾਰ ਵਲੋਂ ਤੁਹਾਡੇ ਪਰਿਵਾਰ ਲਈ, ਹੈਡਰੀਅਨ, ਐਲਾ-ਗ੍ਰੇਸ, ਜ਼ੇਵੀਅਰ, ਸੋਫੀ ਤੇ ਮੈਂ ਕ੍ਰਿਸਮਿਸ ਤੇ ਨਵੇਂ ਸਾਲ ਲਈ ਸ਼ੁੱਭਕਾਮਨਾਵਾਂ ਚਾਹੁੰਦੇ ਹਾਂ।

Baljit Singh

This news is Content Editor Baljit Singh