ਵੈਨਕੂਵਰ ਹਾਊਸਿੰਗ ਪ੍ਰੋਜੈਕਟ ਲਈ ਟਰੂਡੋ ਵੱਲੋਂ 20 ਮਿਲੀਅਨ ਡਾਲਰ ਦਾ ਐਲਾਨ

02/13/2019 1:06:24 AM

ਵੈਨਕੁਵਰ—ਕੈਨੇਡਾ 'ਚ ਲੋਕਾਂ ਨੂੰ ਕਿਫਾਇਤੀ ਰਿਹਾਇਸ਼ੀ ਇਕਾਈਆਂ ਮੁਹੱਈਆ ਕਰਵਾਉਣ ਲਈ ਸਰਕਾਰ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ, ਕਿਉਂਕਿ ਪ੍ਰਵਾਸੀਆਂ ਪ੍ਰਤੀ ਆਪਣੀਆਂ ਨਰਮ ਨੀਤੀਆਂ ਅਤੇ ਸਰਹੱਦ ਪਾਰ ਕਰਕੇ ਆਉਣ ਵਾਲੇ ਰਫਿਊਜ਼ੀਆਂ ਕਾਰਨ ਇਥੇ ਮਕਾਨ ਮੁਹੱਈਆ ਕਰਵਾਉਣਾ ਵੀ ਸਰਕਾਰਾਂ ਲਈ ਵੱਡੀ ਚੁਣੌਤੀ ਰਹਿੰਦੀ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵੈਨਕੁਵਰ 'ਚ 20 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਤਾਂ ਕਿ ਮੱਧ ਵਰਗੀ ਪਰਿਵਾਰਾਂ, ਕਿਰਾਏਦਾਰਾਂ ਅਤੇ ਗਰੀਬੀ ਰੇਖਾਂ ਤੋਂ ਹੇਠ ਰਹਿ ਰਹੇ ਪਰਿਵਾਰਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨੇ 'ਯੂਨੀਅਨ ਗੌਸਪਾਲ ਮਿਸ਼ਨ' ਦੇ ਵੋਮੈਨ ਐਂਡ ਫੈਮਿਲੀਜ਼ ਸੈਂਟਰ ਨੂੰ ਆਪਣੇ ਖੇਤਰ 'ਚ ਜੇਤੂ ਐਲਾਨਦਿਆਂ 11.3 ਮਿਲੀਅਨ ਡਾਲਰ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ। ਇਹ ਸੰਸਥਾ ਆਪਣੇ ਪ੍ਰੋਗਰਾਮਾਂ ਤਹਿਤ ਲੋਕਾਂ ਨੂੰ ਟਰੰਮਾ ਕੌਸਲਿੰਗ, ਰਿਕਵਰੀ ਸਪੋਰਟ ਅਤੇ ਚਾਇਲਡ ਕੇਅਰ ਨਾਲ ਸਬੰਧਤ ਸਹੂਲਤਾਂ ਪ੍ਰਦਾਨ ਕਰਦੀ ਹੈ। ਉਕਤ ਰਾਸ਼ੀ ਸੰਸਥਾ 'ਚ ਹੋਰ ਬੈੱਡ ਅਤੇ ਪ੍ਰੋਗਰਾਮਾਂ ਦੇ ਵਿਸਥਾਰ ਲਈ ਵਰਤੀ ਜਾਵੇਗੀ। 'ਦਿ ਵੈਮੋਨ ਐਂਡ ਫੈਮਿਲੀਜ਼ ਸੈਂਟਰ' ਡਾਊਨਟਾਊਟ ਈਸਟ ਸਾਈਡ 'ਚ ਇਕ ਤਿੰਨ ਮਜ਼ਿੰਲਾ ਇਮਰਾਤ ਹੈ, ਜਿਸ ਵੱਲੋਂ ਐਮਰਜੈਂਸੀ ਮੌਕ ਫੂਡ ਅਤੇ ਆਫਟਰ ਸਕੂਲ ਪ੍ਰੋਗਰਾਮ ਵੀ ਪ੍ਰਦਾਨ ਕੀਤੀ ਜਾਂਦੇ ਹਨ। ਹਾਊਸਿੰਗ ਲਈ ਫੰਡ ਕਰਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਮੈਂ ਅਜਿਹੇ ਬਹੁਤ ਕਿੱਸੇ ਸੁਣੇ ਹਨ ਕਿ ਲੋਕ ਤੰਗੀਆਂ-ਤਰੁੱਟੀਆਂ ਦੇ ਚੱਲਦਿਆਂ ਆਪਣੇ ਭਾਈਚਾਰੇ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਪ੍ਰਵਾਸ ਕਰਨ ਲਈ ਮਜ਼ਬੂਰ ਹੁੰਦੇ ਹਨ। ਕੈਨੇਡਾ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਉਹ ਸਿਰਫ ਆਪਣੇ ਮਾਪਿਆਂ ਨੂੰ ਨਾਲ ਰੱਖਣਾ ਚਾਹੁੰਦੇ ਹਨ। ਇਸ ਲਈ ਸਾਡੀ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

Karan Kumar

This news is Content Editor Karan Kumar