ਨੇਪਾਲ ''ਚ ਟਰੱਕ ਨਾਲ ਟੱਕਰ ਹੋਣ ਕਾਰਨ ਭਾਰਤੀ ਦੀ ਮੌਤ

07/19/2018 10:00:37 PM

ਕਾਠਮੰਡੂ— ਨੇਪਾਲ 'ਚ ਇਕ ਭਾਰਤੀ ਵਿਅਕਤੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਪੁਲਸ ਨੇ ਦਿੱਤਾ ਹੈ। ਲਲਿਤਪੁਰ ਜ਼ਿਲੇ 'ਚ ਗੈਸ ਸਿਲੈਂਡਰ ਨਾਲ ਭਰੇ ਇਕ ਟਰੱਕ ਨੇ 55 ਸਾਲ ਦੇ ਬਲਮਾਧਾਰੀ ਪ੍ਰਸਾਦ ਕਲਵਰ ਨੂੰ ਟੱਕਰ ਮਾਰ ਦਿੱਤੀ। ਆਵਾਜਾਈ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਸਾਦ ਇਸ ਟੱਕਰ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਾਂਚ ਸੁਰੂ ਕਰ ਦਿੱਤੀ ਗਈ ਹੈ।