ਮੋਜ਼ੰਬੀਕ ''ਚ ਭਾਰੀ ਤੂਫਾਨ ਦਾ ਕਹਿਰ, 19 ਲੋਕਾਂ ਦੀ ਮੌਤ

03/16/2019 9:22:01 AM

ਮਾਪੁਤੋ, (ਭਾਸ਼ਾ)— ਮੱਧ ਮੋਜ਼ੰਬੀਕ 'ਚ ਸ਼ੁੱਕਰਵਾਰ ਨੂੰ ਆਏ ਤੂਫਾਨ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਬੀਰਾ ਸ਼ਹਿਰ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਗਿਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਮੁਤਾਬਕ ਇਦਾਈ ਤੂਫਾਨ ਕਾਰਨ ਸੋਫਾਲਾ ਸੂਬੇ 'ਚ 19 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। 
ਵਧੇਰੇ ਲੋਕਾਂ ਦੀ ਮੌਤ ਬੀਰਾ 'ਚ ਹੋਈ। ਇਸ ਸ਼ਹਿਰ ਦਾ ਬਾਕੀ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਹਵਾਈ ਅੱਡਾ ਵੀ ਬੰਦ ਕੀਤਾ ਗਿਆ ਹੈ। ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।

ਜ਼ਿਕਰਯੋਗ ਹੈ ਕਿ ਤੂਫਾਨ ਤੋਂ ਪਹਿਲਾਂ ਇੱਥੇ ਹੜ੍ਹ ਆਇਆ ਸੀ ਜਿਸ ਕਾਰਨ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬਾ ਗਵਰਨਰ ਮੋਂਡਲੇਨ ਨੇ ਕਿਹਾ ਕਿ ਸਾਰੀ ਰਾਤ ਅਤੇ ਅੱਜ ਸਵੇਰੇ ਸਭ ਤੋਂ ਵਧ ਮੁਸ਼ਕਲ ਸਮਾਂ ਸੀ। ਤੂਫਾਨ ਕਾਰਨ ਆਰਥਿਕ ਨੁਕਸਾਨ ਵੀ ਹੋਇਆ ਹੈ। ਕਈ ਘਰਾਂ ਦੀਆਂ ਛੱਤਾਂ ਵੀ ਉੱਡ ਚੁੱਕੀਆਂ ਹਨ ਅਤੇ ਲੋਕ ਸੁਰੱਖਿਅਤ ਸਥਾਨ ਲੱਭ ਰਹੇ ਹਨ।