ਬੱਚੇ ਦਾ ਜਨਮਦਿਨ ਮਨਾ ਰਹੇ ਪਰਿਵਾਰ ''ਤੇ ਡਿੱਗਾ ਦਰੱਖਤ, 19 ਲੋਕ ਹੋਏ ਜ਼ਖਮੀ

07/06/2020 2:42:56 PM

ਮੈਰੀਲੈਂਡ- ਅਮਰੀਕਾ ਦੇ ਮੈਰੀਲੈਂਡ ਵਿਚ ਤੇਜ਼ ਹਵਾਵਾਂ ਤੇ ਤੂਫਾਨ ਕਾਰਨ 19 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਕਰਨ ਲਈ ਪਰਿਵਾਰ ਤੇ ਦੋਸਤ ਇਕੱਠੇ ਹੋਏ ਸਨ ਕਿ ਤੇਜ਼ ਹਵਾਵਾਂ ਕਾਰਨ ਇਕ ਦਰੱਖਤ ਉਨ੍ਹਾਂ ਉੱਪਰ ਡਿੱਗ ਗਿਆ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।


ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 6 ਲੋਕਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਜ਼ਖਮੀਆਂ ਵਿਚ 2 ਬੱਚੇ ਤੇ 17 ਬਾਲਗ ਸ਼ਾਮਲ ਹਨ। 
ਦੱਸਿਆ ਜਾ ਰਿਹਾ ਹੈ ਕਿ ਇਹ ਸਭ ਇਕ ਬੱਚੇ ਦਾ ਜਨਮਦਿਨ ਮਨਾਉਣ ਲਈ ਇਕੱਠੇ ਹੋਏ ਸਨ ਤੇ ਇਨ੍ਹਾਂ ਨੇ ਤੇਜ਼ ਹਵਾਵਾਂ ਕਾਰਨ ਗੈਰਜ ਵਿਚ ਸ਼ਰਣ ਲੈ ਲਈ ਪਰ ਇਕ ਦਰੱਖਤ ਇਸ ਗੈਰਜ ਉੱਤੇ ਡਿੱਗ ਗਿਆ, ਜਿਸ ਕਾਰਨ ਇਹ ਸਾਰੇ ਜ਼ਖਮੀ ਹੋ ਗਏ। ਫਾਇਰ ਵਿਭਾਗ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਮਦਦ ਲਈ ਸੱਦਿਆ ਗਿਆ ਤਾਂ 6 ਲੋਕ ਮਲਬੇ ਹੇਠ ਫਸੇ ਹੋਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 

ਦਰੱਖਤ ਡਿਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਤੇ ਇਸ ਇਲਾਕੇ ਵਿਚ ਬਿਜਲੀ ਗੁੱਲ ਰਹੀ। 

Lalita Mam

This news is Content Editor Lalita Mam