ਕੈਨੇਡਾ ਨੇ ਆਪਣੇ ਨਾਗਰਿਕਾਂ ''ਤੇ ਇਨ੍ਹਾਂ ਖੇਤਰਾਂ ਦਾ ਸਫਰ ਕਰਨ ''ਤੇ ਲਗਾਈ ਰੋਕ

09/19/2017 2:00:50 PM

ਟੋਰਾਂਟੋ— ਪੂਰਬੀ ਕੈਰੇਬੀਅਨ ਦੇ ਡਿਮੋਕੀਨਾ 'ਚ ਤੂਫਾਨ 'ਮਾਰੀਆ' ਨੇ ਦਸਤਕ ਦੇ ਦਿੱਤੀ ਹੈ। ਇਸ ਕਾਰਨ ਇੱਥੇ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕੈਨੇਡਾ ਨੇ ਆਪਣੇ ਨਾਗਿਰਕਾਂ ਨੂੰ ਉਸ ਹਰ ਖੇਤਰ ਦਾ ਸਫਰ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਤੂਫਾਨ ਆਉਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਖੇਤਰ ਨੇੜੇ ਰਹਿ ਰਿਹਾ ਹੈ, ਉਹ ਇਸ ਨੂੰ ਛੱਡ ਕੇ ਕਿਸੇ ਸੁਰੱਖਿਅਤ ਸਥਾਨ 'ਤੇ ਚਲਾ ਜਾਵੇ। 
ਮਾਰੀਆ ਤੂਫਾਨ ਨੂੰ ਵੀ ਕੈਟਾਗਰੀ 5 ਦਾ ਤੂਫਾਨ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਸੋਮਵਾਰ ਨੂੰ ਕੈਨੇਡੀਅਨ ਸਰਕਾਰ ਨੇ ਇਨ੍ਹਾਂ ਇਲਾਕਿਆਂ ਦਾ ਸਫਰ ਕਰਨ ਤੋਂ ਆਪਣੇ ਨਾਗਰਿਕਾਂ ਨੂੰ ਰੋਕਿਆ ਹੈ। ਰੋਕੇ ਗਏ ਖੇਤਰਾਂ 'ਚ ਸੈਂਟ ਬਾਰਥੇਲੇਮੀ, ਸੈਂਟ ਕਿਟਸ ਐਂਡ ਨੈਵਿਸ, ਮੋਨਸਰੇਟ, ਡਿਮੋਕੀਨਾ , ਮਾਰਟਿਨਕਿਊ, ਸੈਂਟ ਲੁਕੀਆ, ਪਿਊਰਟੋ ਰੀਕਾ, ਸਿੰਟ ਮਾਰਟਨ, ਐਨਗੁਇਲਾ, ਵਰਜਿਨ ਆਈਲੈਂਡ (ਅਮਰੀਕਾ), ਬ੍ਰਿਟਿਸ਼ ਵਰਜਿਨ ਆਈਲੈਂਡ ਅਤੇ ਸੈਂਟ ਮਾਰਟਿਨ ਦੇ ਨਾਂ ਹਨ। ਜਿਨ੍ਹਾਂ ਇਲਾਕਿਆਂ ਵੱਲ ਮਾਰੀਆ ਤੂਫਾਨ ਵਧ ਰਿਹਾ ਹੈ, ਉੱਥੇ ਲਗਭਗ 5000 ਕੈਨੇਡੀਅਨਜ਼ ਹਨ।