ਫੌਜੀਆਂ ਦੇ ਵਿਦੇਸ਼ੀ ਔਰਤਾਂ ਨਾਲ ''ਗਲਤ ਵਿਵਹਾਰ'' ਮਾਮਲੇ ਦੀ ਹੋਵੇਗੀ ਜਾਂਚ

11/22/2017 5:56:54 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਏਸ਼ੀਆ ਯਾਤਰਾ ਦੌਰਾਨ ਵਾਈਟ ਹਾਊਸ ਦੇ ਤਿੰਨ ਫੌਜੀਆਂ ਦੇ ਕਥਿਤ ਤੌਰ 'ਤੇ ਵਿਦੇਸ਼ੀ ਔਰਤਾਂ ਨਾਲ ''ਗਲਤ ਵਿਵਹਾਰ'' ਕੀਤਾ। ਇਸ ਸੰਬੰਧੀ ਮਾਮਲੇ ਦੀ  ਜਾਂਚ ਮਿਲਟਰੀ ਜਾਂਚ ਕਰਤਾ ਕਰ ਰਹੇ ਹਨ। ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਗੈਰ-ਕਮੀਸ਼ਨਡ ਅਧਿਕਾਰੀਆਂ ਨੇ ਟਰੰਪ ਦੀ ਵੀਅਤਨਾਮ ਯਾਤਰਾ ਦੌਰਾਨ ਕਥਿਤ ਤੌਰ 'ਤੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਮਿਲਟਰੀ ਕਰਮਚਾਰੀ ਵਾਈਟ ਹਾਊਸ ਦੀ ਸੰਚਾਰ ਏਜੰਸੀ ਨਾਲ ਕੰਮ ਕਰ ਰਹੇ ਸਨ। ਪੇਂਟਾਗਨ ਦੇ ਬੁਲਾਰਾ ਮਾਰਕ ਰਾਈਟ ਨੇ ਜਾਂਚ ਦੀ ਪੁਸ਼ਟੀ ਕੀਤੀ ਹੈ। ਰਾਈਟ ਨੇ ਵਿਸਤ੍ਰਿਤ ਜਾਣਕਾਰੀ ਦਿੱਤੇ ਬਿਨਾ ਕਿਹਾ,''ਸਾਨੂੰ ਮਾਮਲੇ ਦੀ ਜਾਣਕਾਰੀ ਹੈ ਅਤੇ ਫਿਲਹਾਲ ਇਸ ਦੀ ਜਾਂਚ ਜਾਰੀ ਹੈ।''