ਸਬਰੀਮਾਲਾ ਹਿੰਸਾ ਕਾਰਨ ਬ੍ਰਿਟੇਨ ਨੇ ਜਾਰੀ ਕੀਤੀ ਟ੍ਰੈਵਲ ਐਡਵਾਇਜ਼ਰੀ

01/06/2019 1:51:26 AM

ਲੰਡਨ — ਬ੍ਰਿਟੇਨ ਸਰਕਾਰ ਨੇ ਭਾਰਤ ਲਈ ਆਪਣੀ ਟ੍ਰੈਵਲ ਐਡਵਾਇਜ਼ਰੀ (ਯਾਤਰਾ ਸਬੰਧੀ ਜਾਣਕਾਰੀ ਅਪਡੇਟ) ਜਾਰੀ ਕਰ ਬ੍ਰਿਟਿਸ਼ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸੁਚੇਤ ਰਹਿਣ ਅਤੇ ਭੀੜਭਾੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਪਰਹੇਜ਼ ਕਰਨ। ਸਬਰੀਮਾਲਾ ਸਥਿਤ ਅਯੱਪਾ ਮੰਦਰ 'ਚ ਔਰਤਾਂ ਦੀ ਐਂਟਰੀ ਦੇ ਮੁੱਦੇ 'ਤੇ ਕੇਰਲ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਇਹ ਯਾਤਰਾ ਸਬੰਧੀ ਜਾਣਕਾਰੀ ਅਪਡੇਟ ਕੀਤੀ ਗਈ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਨੂੰ ਲੈ ਕੇ ਨਿਯਮਤ ਤੌਰ 'ਤੇ ਆਪਣੀ ਜਾਣਕਾਰੀ ਨੂੰ ਅਪਡੇਟ ਕਰਨ ਵਾਲੇ ਵਿਦੇਸ਼ੀ ਅਤੇ ਰਾਸ਼ਟਰ ਮੰਡਲ ਦਫਤਰ (ਐੱਫ. ਸੀ. ਓ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਬ੍ਰਿਟਿਸ਼ ਨਾਗਰਿਕਾਂ ਨੂੰ ਮੀਡੀਆ 'ਚ ਆਉਣ ਵਾਲੀਆਂ ਖਬਰਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।
ਐੱਫ. ਸੀ. ਓ. ਨੇ ਆਪਣੀ ਜਾਣਕਾਰੀ 'ਚ ਕਿਹਾ ਕਿ ਸਬਰੀਮਾਲਾ ਮੰਦਰ 'ਚ ਔਰਤਾਂ ਦੀ ਐਂਟਰੀ ਦੇ ਮੁੱਦੇ 'ਤੇ ਕੇਰਲ 'ਚ ਕਸਬਿਆਂ ਅਤੇ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਹੋਏ ਹਨ। ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੱੜਪਾਂ ਦੇ ਮੱਦੇਨਜ਼ਰ ਕੁਝ ਲੋਕ ਸੇਵਾਵਾਂ ਠੱਪ ਹੋਈਆਂ ਹਨ। ਜਾਣਕਾਰੀ ਮੁਤਾਬਕ ਜੇਕਰ ਤੁਸੀ ਕੇਰਲ 'ਚ ਹੋ ਜਾਂ ਉਥੋਂ ਦੀ ਯਾਤਰਾ ਕਰਨ ਵਾਲੇ ਹੋ ਤਾਂ ਤੁਹਾਨੂੰ ਮੀਡੀਆ 'ਚ ਆਉਣ ਵਾਲੀਆਂ ਖਬਰਾਂ 'ਤੇ ਕਰੀਬੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਭੀੜਭਾੜ ਵਾਲੀਆਂ ਥਾਂਵਾਂ 'ਤੇ ਜਾਣ 'ਤੋਂ ਗੁਰੇਜ਼ ਕਰਨਾ ਚਾਹੀਦਾ। ਐੱਫ. ਸੀ. ਓ. ਦੇ ਬਾਕੀ ਯਾਤਰਾ ਸਬੰਧੀ ਜਾਣਕਾਰੀ 'ਚ ਕੋਈ ਬਦਲਾਅ ਨਹੀਂ ਹੋਇਆ। ਇਸ 'ਚ ਭਾਰਤ ਦੀ ਯਾਤਰਾ ਕਰਨ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਦਰਸ਼ਨਾਂ ਅਤੇ ਭੀੜਭਾੜ ਵਾਲੀਆਂ ਥਾਂਵਾਂ 'ਤ ਜਾਣ ਤੋਂ ਗੁਰੇਜ਼ ਕਰਨ, ਸਥਾਨਕ ਮੀਡੀਆ 'ਤੇ ਨਜ਼ਰ ਰੱਖਣ।