ਥਾਈਲੈਂਡ 'ਚ ਟਰੇਨ ਨੇ ਟਰੱਕ ਨੂੰ ਮਾਰੀ ਟੱਕਰ, 8 ਲੋਕਾਂ ਦੀ ਦਰਦਨਾਕ ਮੌਤ

08/04/2023 3:59:48 PM

ਬੈਂਕਾਕ (ਭਾਸ਼ਾ)- ਥਾਈਲੈਂਡ ਦੇ ਪੂਰਬੀ ਸੂਬੇ ਵਿੱਚ ਇੱਕ ਮਾਲ ਗੱਡੀ ਨੇ ਪਟੜੀ ਪਾਰ ਕਰ ਰਹੇ ਇੱਕ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਥਾਈਲੈਂਡ ਦੇ ਰਾਜ ਰੇਲਵੇ ਅਨੁਸਾਰ, ਇਹ ਘਟਨਾ ਵੀਰਵਾਰ ਤੜਕੇ 2.20 ਵਜੇ ਦੇ ਕਰੀਬ ਚਾਚੋਏਂਗਸਾਓ ਸੂਬੇ ਦੇ ਮੁਏਂਗ ਜ਼ਿਲ੍ਹੇ ਵਿੱਚ ਵਾਪਰੀ। ਇਸ ਹਾਦਸੇ 'ਚ 4 ਲੋਕ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ: ਸਿੱਖ ਭਾਈਚਾਰੇ ਲਈ ਅਹਿਮ ਖ਼ਬਰ: ਸਿਰੀ ਸਾਹਿਬ ਨੂੰ ਲੈ ਕੇ ਇਸ ਦੇਸ਼ ਦੀ ਅਦਾਲਤ ਦਾ ਵੱਡਾ ਫ਼ੈਸਲਾ

ਟਰੱਕ ਡਰਾਈਵਰ ਵਿਚਾਈ ਉਲੇਕ (54) ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਟਰੇਨ ਨੂੰ ਆਉਂਦਿਆਂ ਦੇਖਿਆ ਅਤੇ ਚੇਤਾਵਨੀ ਹਾਰਨ ਸੁਣਨ ਤੋਂ ਬਾਅਦ ਉਸ ਨੇ ਟਰੱਕ ਦੀ ਰਫ਼ਤਾਰ ਹੌਲੀ ਕਰ ਦਿੱਤੀ ਪਰ ਵਾਹਨ ਵਿੱਚ ਸਵਾਰ ਯਾਤਰੀਆਂ ਨੇ ਉਸਨੂੰ ਅੱਗੇ ਵਧਣ ਲਈ ਕਿਹਾ। ਰੇਲਵੇ ਏਜੰਸੀ ਨੇ ਦੱਸਿਆ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਟਰੱਕ, ਟਰੇਨ ਨਾਲ ਟਕਰਾ ਜਾਵੇਗਾ ਤਾਂ ਉਸ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਰੇਲਵੇ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਇੱਕ 18 ਸਾਲਾ ਨੌਜਵਾਨ, 20 ਸਾਲ ਦੇ 2 ਨੌਜਵਾਨ ਅਤੇ 55 ਸਾਲ ਤੋਂ ਵੱਧ ਉਮਰ ਦੇ 5 ਲੋਕ ਸ਼ਾਮਲ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ 4 ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 18 ਲੋਕਾਂ ਦੀ ਦਰਦਨਾਕ ਮੌਤ, ਕਈ ਭਾਰਤੀ ਵੀ ਸਨ ਸਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

cherry

This news is Content Editor cherry