ਓਨਟਾਰੀਓ ''ਚ ਟਰੇਨ ਅਤੇ ਟਰੱਕ ਵਿਚਾਲੇ ਹੋਈ ਟੱਕਰ, ਇਕ ਦੀ ਮੌਤ

02/09/2018 11:13:55 AM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਇਕ ਟਰੇਨ ਅਤੇ ਟਰੱਕ ਵਿਚਾਲੇ ਟੱਰਕ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਦੀ ਦੁਪਹਿਰ ਨੂੰ ਓਨਟਾਰੀਓ ਦੇ ਟਾਊਨ ਬਰੇਸਲਾਊ 'ਚ ਵਾਪਰਿਆ। ਵਾਟਰਲੂ ਰੀਜਨਲ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ, ਜੋ ਕਿ ਬਰੇਸਲਾਊ 'ਚ ਇਕ ਪੇਂਡੂ ਰੋਡ ਹੈ। ਪੁਲਸ ਮੁਤਾਬਕ ਇੱਥੇ ਰੇਲਵੇ ਕ੍ਰਾਸਿੰਗ 'ਤੇ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੇਨ ਟੋਰਾਂਟੋ ਤੋਂ ਓਨਟਾਰੀਓ ਦੇ ਸ਼ਹਿਰ ਲੰਡਨ 'ਚ ਜਾ ਰਹੀ ਸੀ। ਟਰੇਨ ਦੇ ਬੁਲਾਰੇ ਨੇ ਕਿਹਾ ਕਿ ਟਰੇਨ 'ਚ ਸਵਾਰ 54 ਯਾਤਰੀਆਂ ਅਤੇ ਕਰੂ ਮੈਂਬਰਾਂ 'ਚੋਂ ਕਿਸੇ ਦੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। 


ਟਰੇਨ ਅਧਿਕਾਰੀਆਂ ਦੇ ਸਹਿਯੋਗ ਨਾਲ ਸਥਾਨਕ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕ੍ਰਾਸਿੰਗ ਸਿਗਨਲ 'ਤੇ ਸੰਕੇਤ ਚਿੰਨ੍ਹ ਨਹੀਂ ਲੱਗੇ ਹਨ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਵਲੋਂ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਜਾਂਚ ਜਾਰੀ ਹੈ।