ਇਸ ਦੇਸ਼ 'ਚ ਹਜ਼ਾਰਾਂ ਟਾਪਲੈੱਸ ਕੁੜੀਆਂ ਦੀ ਪਰੇਡ 'ਚੋਂ ਰਾਜਾ ਚੁਣਦੈ ਆਪਣੀ ਰਾਣੀ..

05/22/2019 9:57:30 PM

ਮਬਾਬਨੇ— ਦੁਨੀਆ 'ਚ ਇਕ ਅਜਿਹਾ ਦੇਸ਼ ਹੈ, ਜਿਥੋਂ ਦਾ ਰਾਜਾ ਟਾਪਲੈੱਸ ਕੁੜੀਆਂ ਦੀ ਪਹਿਲਾਂ ਪਰੇਡ ਕਰਵਾਉਂਦਾ ਹੈ, ਉਸ ਦੇ ਬਾਅਦ ਉਨ੍ਹਾਂ ਵਿਚੋਂ ਹੀ ਆਪਣੇ ਲਈ ਪਤਨੀ ਦੀ ਚੋਣ ਕਰਦਾ ਹੈ। ਜੀ ਹਾਂ, ਇਹ ਖਬਰ ਅਫਰੀਕੀ ਦੇਸ਼ ਸਵਾਜੀਲੈਂਡ ਦੀ ਹੈ, ਜਿਥੇ ਬਹੁ-ਵਿਆਹ 'ਤੇ ਪਾਬੰਦੀ ਹੈ, ਯਾਨੀ ਜਿਥੇ ਇਕ ਤੋਂ ਜ਼ਿਆਦਾ ਵਿਆਹ ਕਰਵਾਉਣਾ ਗੈਰ-ਕਾਨੂੰਨੀ ਨਹੀਂ ਹੈ।

ਸਵਾਜੀਲੈਂਡ ਦੇ ਰਾਜਾ ਮਸਵਤੀ-3 ਸੂਦ ਖੁਦ ਦੀਆਂ 14 ਪਤਨੀਆਂ ਅਤੇ 25 ਤੋਂ ਜ਼ਿਆਦਾ ਬੱਚੇ ਹਨ। ਰਾਜਾ ਦੇ ਪਤਨੀ ਚੁਣਨ ਦੀ ਪ੍ਰਥਾ 'ਤੇ ਸਵਾਲ ਉਠਦੇ ਰਹੇ ਹਨ। ਸਵਾਜੀਲੈਂਡ ਪੂਰੀ ਤਰ੍ਹਾਂ ਰਾਜਸ਼ਾਹੀ ਵਾਲਾ ਦੁਨੀਆ ਦਾ ਆਖਰੀ ਦੇਸ਼ ਹੈ। ਜਿਥੇ ਕਿ 63 ਫੀਸਦੀ ਆਬਾਦੀ ਗਰੀਬੀ 'ਚ ਰਹਿੰਦੀ ਹੈ। ਇਸ ਪ੍ਰਥਾ ਮੁਤਾਬਕ ਸਵਾਜੀਲੈਂਡ 'ਚ ਹਰ ਸਾਲ ਰੀਡ ਡਾਂਸ ਸੈਰੇਮਨੀ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ (40 ਹਜ਼ਾਰ ਤੱਕ) ਵਰਜਿਨ ਕੁੜੀਆਂ ਹਿੱਸਾ ਲੈਂਦੀਆਂ ਹਨ। ਇਥੇ ਉਨ੍ਹਾਂ ਤੋਂ ਟਾਪਲੈੱਸ ਹਾਲਤ 'ਚ ਪਰੇਡ ਕਰਵਾਈ ਜਾਂਦੀ ਹੈ। ਰਿਵਾਇਤ ਮੁਤਾਬਕ ਰਾਜਾ ਨੂੰ ਇਹ ਅਧਿਕਾਰ ਹੈ ਕਿ ਉਹ ਹਰ ਸਾਲ ਇਨ੍ਹਾਂ ਵਿਚੋਂ ਕਿਸੇ ਇਕ ਕੁੜੀ ਨੂੰ ਆਪਣੀ ਨਵੀਂ ਪਤਨੀ ਦੇ ਰੂਪ 'ਚ ਚੁਣ ਸਕਦਾ ਹੈ। ਕਈ ਕੁੜੀਆਂ ਦਾ ਕਹਿਣਾ ਹੈ ਕਿ ਪਰੇਡ 'ਚ ਹਿੱਸਾ ਨਾ ਲੈਣ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਜੁਰਮਾਨਾ ਦੇਣਾ ਪੈਂਦਾ ਹੈ।

Baljit Singh

This news is Content Editor Baljit Singh