ਇਹ ਨੇ ਆਸਟ੍ਰੇਲੀਆ ਦੇ 20 ਖੂਬਸੂਰਤ ਬੀਚ, ਜਿਨ੍ਹਾਂ ਨੂੰ ਤੁਸੀਂ ਵੀ ਦੇਖਣਾ ਕਰੋਗੇ ਪਸੰਦ

12/21/2017 4:01:23 PM

ਕੁਈਨਜ਼ਲੈਂਡ (ਏਜੰਸੀ)— ਆਸਟ੍ਰੇਲੀਆ ਬਹੁਤ ਹੀ ਖੂਬਸੂਰਤ ਦੇਸ਼ ਹੈ ਅਤੇ ਉਸ ਤੋਂ ਖੂਬਸੂਰਤ ਨੇ ਇੱਥੇ ਸਥਿਤ ਬੀਚ। ਆਸਟ੍ਰੇਲੀਆ ਦੇ ਬੀਚ ਨੂੰ ਦੁਨੀਆ 'ਚ ਸਭ ਤੋਂ ਖੂਬਸੂਰਤ ਮੰਨਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸਥਿਤ ਖੂਬਸੂਰਤ ਬੀਚ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖਣਾ ਤੁਸੀਂ ਵੀ ਜ਼ਰੂਰ ਪਸੰਦ ਕਰੋਗੇ। ਆਸਟ੍ਰੇਲੀਆ 'ਚ ਇਕ ਵਿਅਕਤੀ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ 20 ਖੂਬਸੂਰਤ ਬੀਚ ਨੂੰ ਲੱਭਣ ਦਾ ਮੁਸ਼ਕਲ ਭਰਿਆ ਕੰਮ ਕੀਤਾ ਅਤੇ ਇਸ ਖੂਬਸੂਰਤੀ ਨੂੰ ਕੈਮਰੇ ਵਿਚ ਕੈਦ ਕੀਤਾ। 
ਦੇਸ਼ ਦੇ ਸਮੁੰਦਰੀ ਮਾਹਰ ਬਰੈਡ ਫਾਰਮਰ ਨੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨਾਲ ਮਿਲ ਕੇ ਅਧਿਐਨ ਕੀਤਾ ਤਾਂ ਆਸਟ੍ਰੇਲੀਆ 'ਚ 11,761 ਬੀਚ ਹਨ। ਇਨ੍ਹਾਂ 'ਚੋਂ ਕੁਝ ਬਹੁਤ ਹੀ ਪ੍ਰਸਿੱਧ ਆਸਟ੍ਰੇਲੀਅਨ ਬੀਚ ਹਨ— ਬੋਨਡੀ ਬੀਚ, ਮੈਨਲੀ ਬੀਚ, ਬੈਲਸ ਬੀਚ ਅਤੇ ਸਰਫਰ ਪੈਰਾਡਾਇਜ਼ ਹਨ। ਇਹ ਬੀਚ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਤਸਮਾਨੀਆ 'ਚ ਹਨ। ਕੁਈਨਜ਼ਲੈਂਡ ਦੇ ਫਿਟਜ਼ਰਾਏ ਟਾਪੂ ਦੇ ਸਥਿਤ ਨੂਡੀ ਬੀਚ ਬੇਹੱਦ ਖੂਬਸੂਰਤ ਹੈ। ਆਓ ਦੇਖਦੇ ਹਾਂ ਇਨ੍ਹਾਂ ਖੂਬਸੂਰਤ ਬੀਚ ਨੂੰ —
1. ਨੂਡੀ ਬੀਚ, ਕੁਈਨਜ਼ਲੈਂਡ
2. ਹਾਰੌਕਜ਼ ਬੀਚ, ਪੱਛਮੀ ਆਸਟ੍ਰੇਲੀਆ
3. ਡਰੀਮਟਾਈਮ ਬੀਚ, ਨਿਊ ਸਾਊਥ ਵੇਲਜ਼
4. ਕੋਸੀਜ਼ ਬੀਚ, ਆਸਟ੍ਰੇਲੀਆ
5. ਬਰਲੇਹ ਹੈਡਜ਼, ਕੁਈਨਜ਼ਲੈਂਡ 
6. ਸੀਲ ਰੌਕਸ, ਨਿਊ ਸਾਊਥ ਵੇਲਜ਼ 
7. ਬੇਅ ਆਫ ਫਾਇਰਜ਼, ਤਸਮਾਨੀਆ
8. ਕਿਊਬਾ- ਰੈੱਡ ਬਲੂਫ, ਪੱਛਮੀ ਆਸਟ੍ਰੇਲੀਆ
9. ਡੌਲੀ ਬੀਚ- ਕੋਕਾਟੂ ਟਾਪੂ
10. ਸੈਕਿੰਡ ਵੈਲੀ, ਦੱਖਣੀ ਆਸਟ੍ਰੇਲੀਆ
11. ਨੀਡਸ ਬੀਚ, ਲਾਰਡ ਹੋਵੋ ਟਾਪੂ
12. ਲਿਟਲ ਬੀਚ, ਪੱਛਮੀ ਆਸਟ੍ਰੇਲੀਆ
13. ਵਿੰਗਗਲਾਸ ਬੇਅ ਤਸਮਾਨੀਆ
14. ਮੋਓਨ ਬੀਚ, ਨਿਊ ਸਾਊਥ ਵੇਲਜ਼
15. ਕੋਟਸਲੇਓ ਬੀਚ, ਪੱਛਮੀ ਆਸਟ੍ਰੇਲੀਆ
16 ਅਗਨੇਸ ਵਾਟਰਸ, ਕੁਈਨਜ਼ਲੈਂਡ
17. ਹਾਰਸੋਹ ਬੇਅ, ਕੁਈਨਜ਼ਲੈਂਡ
18. ਕਿਟੀ ਮਿਲਰ ਬੇਅ, ਵਿਕਟੋਰੀਆ
19. ਮਿੰਡਿਲ ਬੀਚ, ਉੱਤਰੀ ਤਸਮਾਨੀਆ
20. ਸਿਲੰਡਰ ਬੀਚ, ਕੁਈਨਜ਼ਲੈਂਡ