ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸਖਸ਼ੀਅਤਾਂ ਦੀ ਸੂਚੀ ਜਾਰੀ, ਜਾਣੋ ਪੰਜਾਬ ਦੇ ਨੇਤਾਵਾਂ ਨੂੰ ਮਿਲਿਆ ਕਿਹੜਾ ਸਥਾਨ (ਤਸਵ

10/07/2015 4:29:51 PM

ਲੰਡਨ— ਸਿੱਖ ਡਾਇਰੈਕਟਰੀ ਯੂ. ਕੇ. ਵੱਲੋਂ ''ਦਿ ਸਿੱਖ 100'' ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਸ਼ਾਮਲ ਹਨ। ਇਹ ਸੂਚੀ ਸਿੱਖ ਡਾਇਰੈਕਟਰੀ ਯੂ. ਕੇ. ਦੇ ਡਾਇਰੈਕਟਰ ਨਵਦੀਪ ਸਿੰਘ ਨੇ ਸਾਲ ਭਰ ਦੀਆਂ ਸਰਗਰਮੀਆਂ ਨੂੰ ਦੇਖਣ ਤੋਂ ਬਾਅਦ ਪੇਸ਼ ਕੀਤੀ ਹੈ। ਇਸ ਸੂਚੀ ਇਕ ਵਿਸ਼ੇਸ਼ ਪੈਨਲ ਵੱਲੋਂ ਦੁਨੀਆਭਰ ਦੇ ਸਿੱਖਾਂ ਦੀਆਂ ਸੂਚੀਆਂ ''ਚੋਂ ਉਨ੍ਹਾਂ ਵੱਲੋਂ ਕੀਤੇ ਕੰਮਾਂ ਅਤੇ ਪ੍ਰਸਿੱਧੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ। ਇਸ ਸੂਚੀ ਵਿਚ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੂੰ ਪਹਿਲਾ ਸਥਾਨ, ਕਾਰ ਸੇਵਾ ਵਾਲੇ ਸੰਤ ਬਾਬਾ ਲਾਭ ਸਿੰਘ ਨੂੰ ਦੂਜਾ ਸਥਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਇਸ ਸੂਚੀ ਵਿਚ ਪੰਜਾਬ ਦੀਆਂ ਰਾਜਨੀਤਿਕ ਸ਼ਖਸੀਅਤਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸੂਚੀ ਵਿਚ ਚੌਥੇ ਸਥਾਨ ''ਤੇ ਹਨ, ਪੰਜਾਬ ਦੇ ਉੱਪ ਮੁੱਖ ਮੰਤਰੀ ਨੂੰ ਸੁਖਬੀਰ ਸਿੰਘ ਬਾਦਲ ਨੂੰ 15ਵਾਂ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ 17ਵਾਂ ਸਥਾਨ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਇਸ ਸੂਚੀ ਵਿਚ 29ਵੇਂ, ਬੀਬੀ ਪ੍ਰਨੀਤ ਕੌਰ 32ਵੇਂ, ਮਨਜੀਤ ਸਿੰਘ ਜੀ. ਕੇ. 37ਵੇਂ, ਹਰਵਿੰਦਰ ਸਿੰਘ ਫੂਲਕਾ 39ਵੇਂ ਸਥਾਨ ''ਤੇ ਹਨ। 
ਇਨ੍ਹਾਂ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਸੰਤ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਪੰਜਵਾਂ, ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜੱਥਾ ਨੂੰ ਛੇਵਾਂ, ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਬਾਪੂ ਸੂਰਤ ਸਿੰਘ ਨੂੰ ਸੱਤਵਾਂ, ਅਜੇਪਾਲ ਬੰਗਾ ਨੂੰ 8ਵਾਂ, ਯੂ. ਕੇ. ਦੇ ਪਹਿਲੇ ਸਿੱਖ ਹਾਈਕੋਰਟ ਜੱਜ ਰਾਬਿੰਦਰ ਸਿੰਘ ਕਿਊ. ਸੀ. ਨੂੰ 9ਵਾਂ, ਪਿੰਗਲਵਾੜਾ ਸੰਚਾਲਕ ਇੰਦਰਜੀਤ ਕੌਰ ਨੂੰ 10ਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿਚ ਸੰਤ ਢੱਡਰੀਆਂ ਵਾਲਿਆਂ ਨੂੰ 13ਵੇਂ ਸਥਾਨ ''ਤੇ ਰੱਖਿਆ ਗਿਆ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi