ਟੋਕੀਓ ਦੇ ਮਾਰੂਬੇਲ ਸਟੂਡੀਓ ''ਚ 80 ਦੇ ਦਹਾਕੇ ਦੇ ਸੇਲਿਬ੍ਰਿਟੀਜ਼ ਦੀ ਤਰ੍ਹਾਂ ਹੋਣਗੇ ਫੋਟੋਸ਼ੂਟ

12/13/2019 4:42:33 PM

ਟੋਕੀਓ— ਜਾਪਾਨ 'ਚ ਇਕ ਫੋਟੋ ਸਟੂਡੀਓ ਲੋਕਾਂ ਨੂੰ 80 ਦੇ ਦਹਾਕੇ ਦਾ ਦੌਰ ਜੀਉਣ ਦੇ ਮੌਕੇ ਦੇ ਰਿਹਾ ਹੈ। 80 ਦੇ ਦਹਾਕੇ ਦੇ ਮੱਧ 'ਚ ਜਾਪਾਨ ਦੀ ਮਾਲੀ ਹਾਲਤ ਚੰਗੇ ਦੌਰ ਤੋਂ ਗੁਜ਼ਰ ਰਹੀ ਸੀ। ਸਟਾਕ ਮਾਰਕੀਟ ਅਤੇ ਰੀਅਲ ਅਸਟੇਟ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਦੇ ਨਾਲ ਉਸ ਸਮੇਂ ਇਕ ਹੋਰ ਚੀਜ਼ ਕਾਫੀ ਮਸ਼ਹੂਰ ਹੋਈ ਸੀ, ਉਹ ਸੀ ਉੱਥੇ ਹੋਣ ਵਾਲੇ ਫੋਟੋਸ਼ੂਟ। ਟੋਕੀਓ ਦੇ ਆਸਾਕੁਸਾ ਸਥਿਤ ਮਾਰੂਬੇਲ ਸਟੂਡੀਓ 'ਚ ਤੱਦ ਪੌਪ ਸਟਾਰ ਅਤੇ ਫਿਲਮ ਸਟਾਰਸ ਦੇ ਹੋਣ ਵਾਲੇ ਸ਼ੂਟ ਦੇ ਪੋਸਟਕਾਰਡਸ ਮਿਊਜ਼ੀਕ ਸਟੋਰਸ 'ਚ ਕਾਫੀ ਵਿਕਦੇ ਸਨ। ਜਿਸ ਫੈਨ ਕੋਲ ਆਪਣੇ ਪਸੰਦੀਦਾ ਪੌਪ ਸਟਾਰ ਦੀਆਂ ਮਾਰੁਬੇਲ ਸਟੂਡੀਓ 'ਚ ਖਿੱਚਵਾਈ ਹੋਈ ਜਿੰਨੀਆਂ ਜ਼ਿਆਦਾ ਫੋਟੋਜ਼ ਹੁੰਦੀਆਂ ਸਨ, ਉਸ ਨੂੰ ਓਨਾ ਵੱਡਾ ਫੈਨ ਮੰਨਿਆ ਜਾਂਦਾ ਸੀ। ਹੁਣ ਲੋਕ ਇਸ ਸਟੂਡੀਓ 'ਚ ਉਸ ਦੌਰ ਦੇ ਉਸ ਤਰ੍ਹਾਂ ਦੇ ਹੀ ਫੋਟੋਸ਼ੂਟ ਕਰਵਾ ਸਕਦੇ ਹਨ, ਜਿਸ 'ਚ ਉਨ੍ਹਾਂ ਨੂੰ ਕਿਸੇ ਸੇਲਿਬ੍ਰਿਟੀ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇਗਾ।

ਸਮਾਰਟਫੋਨ ਦੇ ਦੌਰ 'ਚ ਲੋਕ ਸਟੂਡੀਓ ਜਾ ਕੇ ਫੋਟੋ ਖਿੱਚਵਾਉਣਾ ਭੁੱਲੇ
ਫੋਟੋਸ਼ੂਟ ਲਈ ਲੋਕਾਂ ਨੂੰ ਅਪਾਇੰਟਮੈਂਟ ਦੇ ਕੇ ਇਕ ਦਿਨ ਚੁੱਣ ਲਿਆ ਜਾਂਦਾ ਹੈ। ਜਿਸ ਦਿਨ ਸ਼ੂਟ ਹੁੰਦਾ ਹੈ, ਉਸ ਦਿਨ ਗਾਹਕ ਨੂੰ ਉਸ ਦੀ ਪਸੰਦੀਦਾ ਦੋ ਡ੍ਰੈਸੇਜ਼ ਦਿੱਤੀਆਂ ਜਾਂਦੀਆਂ ਹਨ। ਗਾਹਕ ਆਪਣੀ ਮਰਜੀ ਨਾਲ ਪਸੰਦੀਦਾ ਡ੍ਰੈਸ ਚੁੱਣ ਸਕਦੇ ਹਨ, ਭਾਵੇਂ ਉਹ ਸਾਮੁਰਾਈ ਯੋਧਾ ਦੀ ਹੋਵੇ ਜਾਂ ਕਿਸੇ ਮਸ਼ਹੂਰ ਪੌਪ ਸਟਾਰ ਦੀ ਹੋਵੇ। ਸਟੂਡੀਓ 'ਚ ਹੀ ਸੇਲਿਬ੍ਰਿਟੀ ਦੀ ਤਰ੍ਹਾਂ ਮੇਕਅਪ ਮੈਨ ਅਤੇ ਸਟਾਈਲਿਸਟ ਉਸ ਨੂੰ ਤਿਆਰ ਕਰਦੇ ਹਨ।

ਫੋਟੋਸ਼ੂਟ ਕਰਵਾਉਂਦੇ ਸਮੇਂ ਸੇਲਿਬਸ ਵਰਗਾ ਮਹਿਸੂਸ ਹੁੰਦਾ ਹੈ
ਮਾਰੁਬਲ ਦਾ ਇਹ ਪੈਕੇਜ ਲੈਣ ਵਾਲੀ ਨਾਤਸੁਕੀ ਨਾਂ ਦੀ ਕੁੜੀ ਨੇ ਦੱਸਿਆ, ਸਹੀ 'ਚ ਇਹ ਕਿਸੇ ਰਾਇਲ ਟ੍ਰੀਟਮੈਂਟ ਤੋਂ ਘੱਟ ਨਹੀਂ। ਉੱਥੇ ਫੋਟੋਸ਼ੂਟ ਕਰਵਾਉਣ ਦੇ ਸਮੇਂ ਬਿਲਕੁੱਲ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਵੀ ਕੋਈ ਮਸ਼ਹੂਰ ਸੇਲਿਬਸ ਹੀ ਹਾਂ। ਮੈਨੂੰ ਯਾਦ ਹੈ ਮੈਂ ਆਪਣੇ ਪੈਕੇਜ 'ਚ ਇਕ ਡ੍ਰੈਸ ਟਾਮ ਬਵਾਇਸ਼ ਲੁੱਕ ਵਾਲੀ ਕੁੜੀ ਦੀ ਚੁਣੀ ਸੀ ਅਤੇ ਦੂਜੀ ਲੁੱਕ 80 ਦੀ ਮਸ਼ਹੂਰ ਪੌਪ ਸਟਾਰ ਸੀਕੋ ਮਾਤਸੁਦਾ ਦਾ ਸੀ। ਯਕੀਨ ਕਰੋ, ਦੋਵੇਂ ਲੁੱਕ ਵਾਲੀਆਂ ਫੋਟੋਜ਼ ਦੇਖ ਕੇ ਇਕ ਵਾਰ ਤਾਂ ਮੈਂ ਆਪਣੇ ਆਪ ਨੂੰ ਹੀ ਪਹਿਚਾਣ ਨਹੀਂ ਪਾ ਰਹੀ ਸੀ।

ਮਾਰੁਬਲ ਦਾ ਪੈਕੇਜ ਅੱਜ ਦੀ ਪੀੜ੍ਹੀ ਨੂੰ ਉਸ ਦੌਰ ਦੇ ਬਾਰੇ 'ਚ ਦਿਖਾਏਗਾ
ਮੈਂ ਤਾਂ ਆਪ ਜਿਹੇ ਕੱਪੜੇ ਪਾ ਕੇ ਸਟੂਡੀਓ ਗਈ ਸੀ। ਉੱਥੇ ਡ੍ਰੈਸੇਜ਼ ਦੀ ਚੋਣ ਕੀਤੀ ਅਤੇ ਉਸ ਤੋਂ ਬਾਅਦ ਸਾਰੀ ਪ੍ਰੇਸ਼ਾਨੀ ਉੱਥੋਂ ਦੇ ਲੋਕਾਂ ਦੀ। ਮੈਂ ਫੋਟੋ ਖਿਚਵਾਉਂਦੇ ਸਮੇਂ ਥੋੜ੍ਹਾ ਘਬਰਾ ਰਹੀ ਸੀ ਪਰ ਫੋਟੋਗਰਾਫਰ ਵਾਰ-ਵਾਰ ਕਹਿ ਰਿਹਾ ਸੀ-ਘਬਰਾਓ ਨਾਂ, ਕੈਮਰੇ ਦੇ ਸਾਹਮਣੇ ਵੇਖੋ, ਤੁਹਾਡੇ ਫੈਨਜ਼ ਨੂੰ ਲੱਗੇਗਾ ਕਿ ਤੁਸੀਂ ਉਨ੍ਹਾਂ ਦੀ ਹੀ ਵੱਲ ਦੇਖ ਰਹੇ ਹਾਂ। ਸ਼ੂਟ ਖਤਮ ਹੁੰਦੇ ਹੀ ਮੈਨੂੰ ਮੇਰੀ ਫੋਟੋਜ਼ ਦਾ ਪੂਰਾ ਡਾਟਾ ਪੈਨਡਰਾਈਵ 'ਚ ਮਿਲ ਗਿਆ ਅਤੇ ਨਾਲ ਹੀ 20 ਪ੍ਰਿੰਟ ਆਊਟਸ ਵੀ ਬਿਲਕੁੱਲ ਉਂਝ ਜਿਵੇਂ 80 ਦੇ ਦਸ਼ਕ 'ਚ ਸੇਲਿਬਸ ਦੇ ਹੁੰਦੇ ਸਨ। ਉਹ ਪੂਰਾ ਦਿਨ 80 ਦੇ ਦੌਰ ਨੂੰ ਜੀਉਣ ਦਾ ਸੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜੀਆ। ਅਜਿਹੇ 'ਚ ਮਾਰੁਬਲ ਦਾ ਇਹ ਪੈਕੇਜ ਘੱਟ ਤੋਂ ਘੱਟ ਅੱਜ ਦੀ ਪੀੜ੍ਹੀ ਨੂੰ ਕੁਝ ਤਾਂ ਉਸ ਦੌਰ ਦੇ ਬਾਰੇ 'ਚ ਸਿਖਾਏਗਾ।