ਆਸਟ੍ਰੇਲੀਆ : ਐਡੀਲੇਡ 'ਚ ਕੁੱਤੇ ਨੇ ਮਾਸੂਮ 'ਤੇ ਕੀਤਾ ਹਮਲਾ, ਹਸਪਤਾਲ 'ਚ ਦਾਖਲ

03/27/2023 4:55:59 PM

ਐਡੀਲੇਡ (ਬਿਊਰੋ): ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਡੀਲੇਡ ਸ਼ਹਿਰ ਦੇ ਉੱਤਰ-ਪੱਛਮ ਵਿੱਚ ਦੋ ਸਾਲਾਂ ਦੀ ਬੱਚੀ ਨੂੰ ਉਸਦੇ ਪਰਿਵਾਰਕ ਕੁੱਤੇ ਦੁਆਰਾ ਚਿਹਰੇ 'ਤੇ ਕੱਟ ਲਿਆ ਗਿਆ। ਇਸ ਮਗਰੋਂ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਸਮਝਿਆ ਜਾਂਦਾ ਹੈ ਕਿ ਓਸਬੋਰਨ ਵਿੱਚ ਕੈਮਿਲਾ ਐਵੇਨਿਊ ਦੇ ਇੱਕ ਘਰ ਵਿੱਚ ਦੁਪਹਿਰ ਤੋਂ ਬਾਅਦ ਦੋ ਸਾਲਾ ਅਲਾਰੂਹ 'ਤੇ ਵੱਡੇ ਕੁੱਤੇ ਦੁਆਰਾ ਹਮਲਾ ਕੀਤਾ ਗਿਆ ਸੀ। ਘਟਨਾ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਕਾਲ ਕੀਤੀ ਗਈ। 

ਦੋ ਸਾਲ ਦੀ ਬੱਚੀ ਦੇ ਪਿਤਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਸ ਨੇ ਦੁਪਹਿਰ ਦੇ ਖਾਣੇ ਦੇ ਆਲੇ-ਦੁਆਲੇ ਆਪਣੇ ਘਰ ਦੇ ਅੰਦਰੋਂ ਕੁੱਤੇ ਦੀ ਤੇਜ਼ ਆਵਾਜ਼ ਸੁਣੀ। ਜਦੋਂ ਉਹ ਅੰਦਰ ਗਏ ਤਾਂ ਉਸ ਨੇ 35 ਕਿਲੋਗ੍ਰਾਮ ਦੇ ਦੱਖਣੀ ਅਫ਼ਰੀਕੀ ਬੋਰਬੋਏਲ ਨੂੰ ਆਪਣੀ ਧੀ 'ਤੇ ਹਮਲਾ ਕਰਦਾ ਪਾਇਆ। ਉਹਨਾਂ ਦੀ ਆਵਾਜ਼ ਸੁਣ ਕੇ ਇੱਕ ਗੁਆਂਢੀ ਮਦਦ ਲਈ ਭੱਜਿਆ। ਉਸ ਨੇ ਤੁਰੰਤ ਕੁੱਤੇ ਨੂੰ ਹਟਾਇਆ ਅਤੇ ਉਸ ਨੂੰ ਆਪਣੇ ਘਰ ਲੈ ਗਿਆ। ਇਸ ਮਗਰੋਂ ਜੂਪ ਨਾਮਕ ਕੁੱਤੇ ਨੂੰ ਪੋਰਟ ਐਡੀਲੇਡ ਐਨਫੀਲਡ ਕੌਂਸਲ ਦੇ ਵਰਕਰਾਂ ਨੇ ਜ਼ਬਤ ਕਰ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਸਰਵੇ 'ਚ ਖੁਲਾਸਾ, 5 'ਚੋਂ 2 ਆਸਟ੍ਰੇਲੀਆਈ ਬਾਲਗ ਹਰ ਹਫ਼ਤੇ ਖੇਡਦੇ ਹਨ 'ਜੂਆ'

ਅਸਲ ਵਿਚ ਪਰਿਵਾਰ ਨੇ ਆਪਣੀ ਮਰਜ਼ੀ ਨਾਲ ਕੁੱਤੇ ਨੂੰ ਵਰਕਰਾਂ ਦੇ ਸਪੁਰਦ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਬੱਚੀ ਦੇ ਪਿਤਾ ਨੂੰ ਕੁੱਤੇ ਦੁਆਰਾ ਆਪਣੀ ਧੀ 'ਤੇ ਹਮਲਾ ਕਰਨ ਦਾ ਖਦਸ਼ਾ ਹੋ ਗਿਆ ਸੀ। ਬੱਚੀ ਨੂੰ ਮਹਿਲਾ ਅਤੇ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਚਿਹਰੇ 'ਤੇ ਗੈਰ ਜਾਨਲੇਵਾ ਸੱਟਾਂ ਦਾ ਇਲਾਜ ਕੀਤਾ ਗਿਆ। ਫਿਲਹਾਲ ਬੱਚੀ ਦੀ ਸਹੀ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana