ਇਟਲੀ 'ਚ ਚਾਵਾਂ ਨਾਲ ਮੁਟਿਆਰਾਂ ਵਲੋਂ ਮਨਾਇਆ ਗਿਆ 'ਤੀਆਂ' ਦਾ ਤਿਉਹਾਰ (ਤਸਵੀਰਾਂ)

07/29/2021 4:30:26 PM

ਮਿਲਾਨ/ਇਟਲੀ (ਸਾਬੀ ਚੀਨੀਆ): ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਵਿਦੇਸ਼ਾਂ ਵਿਚ ਵੱਸਦੀਆਂ ਪੰਜਾਬਣ ਮੁਟਿਆਰਾਂ ਵਲੋਂ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਰੋਮ ਦੇ ਸ਼ਹਿਰ ਨੈਤੂਨੋ ਵਿਚ ਤੁਰਸਾ ਲੋਰੈਨਸੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੀਆਂ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਪੁਸ਼ਾਕਾਂ ਪਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ। ਲੋਕ ਬੋਲੀਆਂ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਮੁਟਿਆਰਾਂ ਵਲੋਂ ਗਿੱਧੇ ਦਾ ਪਿੜ੍ਹ ਬੰਨਿਆ ਗਿਆ ਅਤੇ ਇਸ ਤੋਂ ਬਾਅਦ ਪੰਜਾਬੀ ਗੀਤਾਂ 'ਤੇ ਗਿੱਧਾ ਪਾਕੇ ਖੂਬ ਰੋਣਕਾਂ ਲਾਈਆਂ ਗਈਆਂ।

ਪ੍ਰਬੰਧਕਾਂ ਵਿੱਚ ਮੇਜ਼ਰ ਸਿੰਘ ਅਤੇ ਗੁਰਮੇਲ ਸਿੰਘ ਅਤੇ ਅਵਤਾਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਤੀਆਂ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਇਹ ਤਿਉਹਾਰ ਆਪਣੀਆਂ ਯਾਦਾਂ ਦੀਆਂ ਅੰਤਿਮ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਦੂਜੇ ਪਾਸੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ ਵਲੋਂ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਵਿਦੇਸ਼ੀ ਧਰਤੀ 'ਤੇ ਸੱਭਿਆਚਾਰ ਅਤੇ ਵਿਰਸੇ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਹੈ। ਉਨ੍ਹਾਂ ਕਿਹਾ ਭਾਵੇਂ ਅਸੀਂ ਇਸ ਸਮੇਂ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਬਸੇਰਾ ਕਰ ਰਹੀਆਂ ਹਾਂ ਪਰ ਅਸੀਂ ਆਪਣੇ ਅਮੀਰ ਸੱਭਿਆਚਾਰਕ, ਵਿਰਸੇ ਨੂੰ ਹਮੇਸ਼ਾ ਪਿਆਰ ਕਰਦੀਆਂ ਰਹਾਂਗੀਆਂ।

ਪੜ੍ਹੋ ਇਹ ਅਹਿਮ ਖਬਰ -ਕੋਵਿਡ-19 ਦੇ ਖਾਤਮੇ ਲਈ ਇਟਲੀ ਸਰਕਾਰ ਪੱਬਾਂ ਭਾਰ, ਬਿਨ੍ਹਾਂ ਪੇਪਰਾਂ ਵਾਲੇ ਪ੍ਰਵਾਸੀਆਂ ਨੂੰ ਵੈਕਸੀਨ ਦੀ ਸਹੂਲਤ

Vandana

This news is Content Editor Vandana