ਸਪੇਨ ''ਚ ਇਕਜੁੱਟਤਾ ਪ੍ਰਦਰਸ਼ਨ ਨਾਲ ਮਨਾਇਆ ਗਿਆ ਰਾਸ਼ਟਰੀ ਦਿਵਸ

10/12/2017 3:10:59 PM

ਮੈਡ੍ਰਿਡ (ਭਾਸ਼ਾ)— ਕਾਤਾਲੂਨਿਆ ਦੀ ਆਜ਼ਾਦੀ ਦੇ ਵਿਰੋਧੀਆਂ ਨੇ ਏਕਤਾ ਦੇ ਪ੍ਰਦਰਸ਼ਨ ਨਾਲ ਵੀਰਵਾਰ ਨੂੰ ਸਪੇਨ ਦਾ ਰਾਸ਼ਟਰੀ ਦਿਵਸ ਮਨਾਇਆ। ਇਕ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਖੇਤਰ ਦੇ ਵੱਖਵਾਦੀ ਨੇਤਾ ਨੂੰ ਇਹ ਸਪੱਸ਼ਟੀਕਰਣ ਦੇਣ ਲਈ ਅਗਲੇ ਹਫਤੇ ਤੱਕ ਦਾ ਸਮਾਂ ਦਿੱਤਾ ਸੀ ਕੀ ਉਹ ਵੱਖ ਹੋਣ ਦੀ ਦਿਸ਼ਾ ਵਿਚ ਕਦਮ ਵਧਾਉਣਗੇ। ਦੇਸ਼ ਬਹੁਤ ਮੁਸ਼ਕਲ ਰਾਜਨੀਤਕ ਸੰਕਟ ਨਾਲ ਜੂਝ ਰਿਹਾ ਹੈ। ਖੁਸ਼ਹਾਲ ਪੂਰਬੀ-ਉੱਤਰੀ ਖੇਤਰ ਦੇ ਵੱਖਵਾਦੀ ਨੇਤਾਵਾਂ ਨੇ ਸਪੇਨ ਤੋਂ ਵੱਖ ਹੋਣ ਲਈ 1 ਅਕਤੂਬਰ ਨੂੰ ਪ੍ਰਤੀਬੰਧਿਤ ਜਨਮਤ ਵਿਚ ਵੋਟਿੰਗ ਕੀਤੀ ਸੀ। ਰਾਸ਼ਟਰੀ ਦਿਵਸ ਦੇ ਮੌਕੇ 'ਤੇ ਮੱਧ ਮੈਡ੍ਰਿਡ ਵਿਚ ਪ੍ਰਧਾਨ ਮੰਤਰੀ ਮਾਰਿਆਨੋ ਰਾਜੋਏ ਅਤੇ ਰਾਜਾ ਫੇਲਿਪ ਰਵਾਇਤੀ ਮਿਲਟਰੀ ਪਰੇਡ ਵਿਚ ਸ਼ਾਮਲ ਹੋਣਗੇ। ਰਾਜੋਏ ਨੇ ਸੰਕਲਪ ਲਿਆ ਕਿ ਕਾਤਾਲੂਨਿਆ ਨੂੰ ਵੱਖ ਹੋਣ ਤੋਂ ਰੋਕਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਕੱਲ ਉਨ੍ਹਾਂ ਨੇ ਕਿਹਾ ਸੀ ਕਿ ਜੇ ਵੱਖ ਹੋਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਹ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈ ਲੈਣਗੇ।