ਮਿਸਰ ''ਚ ਤਿੰਨ ਮਹੀਨੇ ਹੋਰ ਵਧੀ ਐਮਰਜੰਸੀ

04/25/2019 8:16:27 PM

ਕਾਹਿਰਾ— ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਨੇ ਵੀਰਵਾਰ ਨੂੰ ਦੇਸ਼ 'ਚ ਐਮਰਜੰਸੀ ਦੀ ਮਿਆਦ ਤਿੰਨ ਮਹੀਨੇ ਵਧਾਉਣ ਦਾ ਸਰਕਾਰੀ ਹੁਕਮ ਜਾਰੀ ਕੀਤਾ ਹੈ। ਅਧਿਕਾਰਿਤ ਗਜਟ ਨੇ ਦੱਸਿਆ ਕਿ ਐਮਰਜੰਸੀ ਦੀ ਮਿਆਦ ਵਧਾਉਣ ਦੇ ਸ਼ਾਹੀ ਫਰਮਾਨ ਨੂੰ 7 ਦਿਨ ਦੇ ਅੰਦਰ ਸੰਸਦ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਸੰਸਦ ਦੀ ਮਨਜ਼ੂਰੀ ਤੋਂ ਬਾਅਦ ਪੁਲਸ ਤੇ ਸੁਰੱਖਿਆ ਬਲਾਂ ਨੂੰ ਖਤਰਿਆਂ ਤੇ ਅੱਤਵਾਦ ਦੇ ਵਿੱਤਪੋਸ਼ਣ ਦਾ ਸਾਹਮਣਾ ਕਰਨ ਤੇ ਦੇਸ਼ ਦੇ ਸਾਰੇ ਹਿੱਸਿਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਦੀ ਆਗਿਆ ਮਿਲ ਜਾਵੇਗੀ।

ਅਲ ਸੀਸੀ ਨੇ ਅਪ੍ਰੈਲ 2017 'ਚ ਉੱਤਰੀ ਸੂਬਿਆਂ ਗਰਬਿਆ ਤੇ ਏਲੈਕਜ਼ੈਂਡ੍ਰੀਆ 'ਚ ਦੋ ਚਰਚਾਂ 'ਤੇ ਦੋ ਬੰਬ ਹਮਲਿਆਂ ਤੋਂ ਬਾਅਦ ਤਿੰਨ ਮਹੀਨੇ ਲਈ ਐਮਰਜੰਸੀ ਲਾਗੂ ਕਰ ਦਿੱਤੀ ਸੀ। ਇਨ੍ਹਾਂ ਹਮਲਿਆਂ 'ਚ ਘੱਟ ਤੋਂ ਘੱਟ 46 ਲੋਕ ਮਾਰੇ ਗਏ ਸਨ ਤੇ 120 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਉਸ ਤੋਂ ਬਾਅਦ ਹਰ ਤਿੰਨ ਮਹੀਨੇ ਬਾਅਦ ਐਮਰਜੰਸੀ ਦੀ ਮਿਆਦ ਵਧਦੀ ਰਹੀ ਹੈ। ਜੁਲਾਈ 2013 'ਚ ਫੌਜ ਵਲੋਂ ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਤਖਤਾਪਲਟ ਤੋਂ ਬਾਅਦ ਤੋਂ ਮਿਸਰ 'ਚ ਅੱਤਵਾਦੀ ਹਮਲਿਆਂ ਦਾ ਦੌਰ ਜਾਰੀ ਹੈ। ਹਮਲਿਆਂ 'ਚ ਸੈਂਕੜੇ ਪੁਲਸ ਮੁਲਾਜ਼ਮ ਤੇ ਫੌਜੀ ਮਾਰੇ ਗਏ ਹਨ। 

ਸ਼ੁਰੂਆਤ 'ਚ ਅਸ਼ਾਂਤ ਉੱਤਰੀ ਸੂਬੇ ਸਿਨਾਈ 'ਚ ਸਭ ਤੋਂ ਜ਼ਿਆਦਾ ਹਮਲੇ ਹੋਏ ਤੇ ਹੌਲੀ-ਹੌਲੀ ਇਹ ਪੂਰੇ ਦੇਸ਼ 'ਚ ਹੋਣ ਲੱਗੇ। ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਦਾਰੀ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਵਿਲਾਯਤ ਸਿਨਾਈ ਨੇ ਲਈ ਹੈ।

Baljit Singh

This news is Content Editor Baljit Singh