ਕੈਨੇਡਾ 'ਚ ਰਾਮ ਨਾਮ ਦੀ ਧੂਮ, ਹੁਣ 3 ਸ਼ਹਿਰਾਂ ਨੇ ਕੀਤਾ ਵੱਡਾ ਐਲਾਨ

01/21/2024 2:10:44 PM

ਓਟਾਵਾ (ਰਾਜ ਗੋਗਨਾ)- ਭਾਰਤ ਨਾਲ ਕੂਟਨੀਤਕ ਮੋਰਚੇ 'ਤੇ ਚੱਲ ਰਹੇ ਤਣਾਅ ਵਿਚਕਾਰ ਵੀ ਕੈਨੇਡਾ ਨੇ ਅਯੁੱਧਿਆ ਦੇ ਰਾਮ ਮੰਦਰ 'ਚ ਨਿਯੋਜਿਤ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਇਕ ਅਹਿਮ ਐਲਾਨ ਕੀਤਾ ਹੈ। ਕੈਨੇਡਾ ਦਾ ਇਹ ਫ਼ੈਸਲਾ ਭਾਰਤ ਲਈ ਹੈਰਾਨੀ ਵਾਲਾ ਹੈ। ਕੈਨੇਡਾ ਦੀਆਂ ਤਿੰਨ ਨਗਰ ਪਾਲਿਕਾਵਾਂ ਨੇ 22 ਜਨਵਰੀ ਨੂੰ 'ਅਯੁੱਧਿਆ ਰਾਮ ਮੰਦਰ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਵੱਲੋਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਨਾਲ ਸਬੰਧਤ ਬਿਲਬੋਰਡ ਵੀ ਪੂਰੇ ਗ੍ਰੇਟਰ ਟੋਰਾਂਟੋ ਏਰੀਏ ਵਿੱਚ ਲਾਏ ਗਏ ਹਨ ਅਤੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਬਾਰੇ ਜਾਣਕਾਰੀ ਦਿੱਤੀ ਗਈ ਹੈ। 

ਹਿੰਦੂ ਕੈਨੇਡੀਅਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਅਰੁਨੇਸ਼ ਗਿਰੀ ਨੇ ਦੱਸਿਆ ਕਿ 22 ਜਨਵਰੀ ਨੂੰ ਕੈਨੇਡਾ ਦੇ ਬਰੈਂਪਟਨ, ਓਕਲੇ ਅਤੇ ਬਰੈਂਟਫੋਰਡ ਵਿੱਚ ਅਯੁੱਧਿਆ ਰਾਮ ਮੰਦਰ ਦਿਵਸ ਵਜੋਂ ਮਨਾਇਆ ਜਾਵੇਗਾ। ਤਿੰਨਾਂ ਨਗਰ ਪਾਲਿਕਾਵਾਂ ਨੂੰ ਇਸ 'ਤੇ ਸਹਿਮਤੀ ਦਿਵਾਉਣ 'ਚ ਵਿਸ਼ਵ ਜੈਨ ਸੰਗਠਨ ਦਾ ਅਹਿਮ ਯੋਗਦਾਨ ਰਿਹਾ ਹੈ। ਗਰੇਟਰ ਟੋਰਾਂਟੋ ਏਰੀਆ ਵਿੱਚ ਲਗਾਏ ਗਏ ਵੱਡੇ ਹੋਰਡਿੰਗਜ਼ ਨਾਲ ਲੋਕ ਸੈਲਫੀ ਲੈ ਰਹੇ ਹਨ ਅਤੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਵਿੱਚ ਭਾਰੀ ਉਤਸ਼ਾਹ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਲੰਡਨ ਤੋਂ ਲੈ ਕੇ ਸਿਡਨੀ ਤੱਕ ਰਾਮ ਨਾਮ ਦੀ ਧੂਮ, ਮੇਗਾ 'ਕਾਰ ਰੈਲੀ' ਦਾ ਆਯੋਜਨ (ਵੀਡੀਓ)

ਵਿਸ਼ਵ ਜੈਨ ਐਸੋਸੀਏਸ਼ਨ ਦੇ ਵਿਜੇ ਜੈਨ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਵੱਸਦੇ ਭਾਰਤੀਆਂ ਲਈ ਇਹ ਇਤਿਹਾਸਕ ਪਲ ਹੈ ਅਤੇ ਲੋਕ ਇਸ ਨੂੰ ਦੀਵਾਲੀ ਵਜੋਂ ਮਨਾ ਰਹੇ ਹਨ। ਓਟਾਵਾ, ਵਿੰਡਸਰ ਅਤੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਕਾਰ ਰੈਲੀਆਂ ਕੀਤੀਆਂ ਜਾਣੀਆਂ ਹਨ। ਕੈਲਗਰੀ ਦੇ ਹਿੰਦੂ ਭਾਈਚਾਰੇ ਵੱਲੋਂ ਅਲਬਰਟਾ ਸ਼ਹਿਰ ਵਿੱਚ ਰਾਮ ਉਤਸਵ ਮਨਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਅਯੁੱਧਿਆ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਲਈ ਕੈਨੇਡਾ ਦੇ ਵੱਖ-ਵੱਖ ਮੰਦਰਾਂ ਅਤੇ ਹਿੰਦੂ ਭਾਈਚਾਰੇ ਵੱਲੋਂ ਕੁੱਲ 115 ਪ੍ਰੋਗਰਾਮ ਉਲੀਕੇ ਜਾਣ ਦੀ ਯੋਜਨਾ ਬਣਾਈ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana