ਕੈਨੇਡੀਅਨ ਮੰਤਰੀ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਦੇ ਖਿਲਾਫ ਕੇਸ ਦਰਜ

06/12/2017 1:29:56 PM

ਕੈਲਗਰੀ— ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਨੂੰ ਫੋਨ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਵਿਰੁੱਧ ਬਕਾਇਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਮੰਤਰੀ ਨੂੰ ਫੋਨ 'ਤੇ ਧਮਕੀ ਦਿੱਤੀ ਗਈ ਸੀਸ਼ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਦੋਸ਼ੀ ਸੇਬਾਸਟੀਨ ਟੇਲਰ ਨੂੰ ਕੈਲਗਰੀ ਦੇ ਉੱਤਰ ਵਿਚ ਏਅਰਡਰੀ ਵਿਖੇ ਹਿਰਾਸਤ ਵਿਚ ਲਿਆ ਹੈ। 

Kulvinder Mahi

This news is News Editor Kulvinder Mahi