ਟੈਕਸਾਸ ''ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ

09/17/2021 10:08:06 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਦਾਖਲ ਹੋ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕੀ ਸਟੇਟ ਟੈਕਸਾਸ 'ਚ ਮੈਕਸੀਕੋ ਦੀ ਸਰਹੱਦ ਨੇੜੇ ਇੱਕ ਪੁਲ ਦੇ ਹੇਠਾਂ ਹਜ਼ਾਰਾਂ ਦੀ ਗਿਣਤੀ 'ਚ ਪ੍ਰਵਾਸੀ, ਅਮਰੀਕੀ ਪ੍ਰਸ਼ਾਸਨ ਦੁਆਰਾ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਲਈ ਉਡੀਕ ਕਰ ਰਹੇ ਹਨ। ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਅਨੁਸਾਰ, ਬਾਰਡਰ ਪੈਟਰੋਲ ਦੁਆਰਾ ਕਾਰਵਾਈ ਦੀ ਉਡੀਕ ਰਹੇ ਪ੍ਰਵਾਸੀਆਂ ਦੀ ਗਿਣਤੀ ਰਾਤੋਂ-ਰਾਤ ਦੁੱਗਣੀ ਹੋ ਕੇ 10,000 ਦੇ ਨੇੜੇ ਹੋ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੰਜ ਅੱਤਵਾਦੀਆਂ ਨੂੰ 5-5 ਸਾਲ ਦੀ ਸਜ਼ਾ

ਅਧਿਕਾਰੀਆਂ ਅਨੁਸਾਰ ਟੈਕਸਾਸ ਦੇ ਡੇਲ ਰਿਓ, 'ਚ ਇੰਟਰਨੈਸ਼ਨਲ ਪੁੱਲ ਦੇ ਹੇਠਾਂ ਪ੍ਰਵਾਸੀਆਂ ਦਾ ਭਾਰੀ ਇਕੱਠ ਸਮੱਸਿਆ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪੁੱਲ ਹੇਠਾਂ ਲਗਭਗ 4,000 ਪ੍ਰਵਾਸੀ ਸਨ, ਪਰ ਇਹ ਗਿਣਤੀ ਰਾਤੋਂ-ਰਾਤ ਵਧ ਕੇ ਵੀਰਵਾਰ ਨੂੰ 8,200 ਦੇ ਕਰੀਬ ਹੋ ਗਈ। ਬਾਰਡਰ ਪੈਟਰੋਲ ਅਨੁਸਾਰ ਇਸ ਭੀੜ ਦਾ ਜ਼ਿਆਦਾਤਰ ਹਿੱਸਾ ਹੈਤੀ ਵਾਸੀਆਂ ਦਾ ਹੈ ਅਤੇ ਇਨ੍ਹਾਂ ਨੂੰ ਪੀਣ ਵਾਲਾ ਪਾਣੀ, ਤੌਲੀਏ, ਅਤੇ ਪੋਰਟੇਬਲ ਪਖਾਨੇ ਆਦਿ ਵਰਤਣ ਲਈ ਪ੍ਰਦਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ : ਦੋ ਗਜ਼ ਦੀ ਦੂਰੀ ਘਰ ਦੇ ਅੰਦਰ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਕਾਫੀ ਨਹੀਂ : ਅਧਿਐਨ

ਪ੍ਰਸ਼ਾਸਨ ਅਨੁਸਾਰ ਅਗਸਤ 'ਚ ਦੱਖਣੀ ਸਰਹੱਦ 'ਤੇ ਗੈਰ-ਕਨੂੰਨੀ ਪ੍ਰਵਾਸੀਆਂ ਦੇ ਨਾਲ ਫੋਰਸ ਦੀਆਂ 2,00,000 ਤੋਂ ਵੱਧ ਮੁਲਾਕਾਤਾਂ ਹੋਈਆਂ, ਇਹ ਲਗਾਤਾਰ ਦੂਜੇ ਮਹੀਨੇ ਦੀ ਜ਼ਿਆਦਾ ਗਿਣਤੀ ਹੈ। ਜ਼ਿਆਦਾਤਰ ਰਿਪਬਲਿਕਨ ਲੀਡਰ ਰਾਸ਼ਟਰਪਤੀ ਬਾਈਡੇਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਵਾਸੀਆਂ ਦੇ ਗੈਰ-ਕਾਨੂੰਨੀ ਵਾਧੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar