ਹਜ਼ਾਰਾ ਹਿੰਦੂਆਂ ਦੀਆਂ ਅਸਥੀਆਂ ਪਾਕਿਸਤਾਨ ਦੇ ਸ਼ਮਸ਼ਾਨਘਾਟ ਦੇ ਕਮਰੇ ਵਿਚ ਕੈਦ

12/05/2019 3:12:02 PM

ਇਸਲਾਮਾਬਾਦ- ਪਾਕਿਸਤਾਨ ਵਿਚ 20 ਸਾਲਾਂ ਵਿਚ ਮਰਨ ਵਾਲੇ ਹਜ਼ਾਰਾਂ ਹਿੰਦੂਆਂ ਦੀਆਂ ਅਸਥੀਆਂ ਹਿੰਦੁਸਤਾਨ ਵਿਚ ਗੰਗਾ ਵਿਚ ਵਿਸਰਜਨ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਹਨਾਂ ਹਿੰਦੂਆਂ ਦੀ ਆਖਰੀ ਇੱਛਾ ਪੂਰੀ ਹੋਣ ਵਿਚ ਭਾਰਤ-ਪਾਕਿਸਤਾਨ ਦੇ ਵਿਚਾਲੇ ਰਹਿਣ ਵਾਲਾ ਤਣਾਅ ਵੱਡਾ ਰੋੜਾ ਹੈ।

ਭਾਸਕਰ ਵਿਚ ਛੱਪੀ ਖਬਰ ਮੁਤਾਬਕ ਤਣਾਅ ਦੇ ਚੱਲਦੇ ਅਸਥੀਆਂ ਦਾ ਗੰਗਾ ਵਿਚ ਵਿਸਰਜਨ ਕਰਵਾਉਣ ਲਈ ਕੇਂਦਰ ਸਰਕਾਰ ਤੇ ਪਾਕਿਸਤਾਨ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਨਹੀਂ ਹੋ ਰਹੀ। ਨਾ ਤਾਂ ਕੇਂਦਰ ਵਿਚ ਵਧੇਰੇ ਸਮਾਂ ਸੱਤਾ 'ਤੇ ਰਹੀ ਕਾਂਗਰਸ ਸਰਕਾਰ ਨੇ ਤੇ ਨਾ ਹੀ ਭਾਜਪਾ ਸਰਕਾਰ ਨੇ ਇਸ ਮਾਮਲੇ 'ਤੇ ਧਿਆਨ ਦਿੱਤਾ। ਮ੍ਰਿਤਕਾਂ ਦੀਆਂ ਅਸਥੀਆਂ 20 ਸਾਲਾਂ ਤੋਂ ਪਾਕਿਸਤਨ ਦੇ ਸ਼ਮਸ਼ਾਨਘਾਟ ਵਿਚ ਬੰਦ ਹਨ। ਇਸ ਸਾਰੇ ਮਾਮਲੇ ਨੂੰ ਦੁਬਈ ਦੇ ਵਪਾਰੀ ਤੇ ਭਾਰਤੀ ਮੂਲ ਦੇ ਜੋਗਿੰਦਰਪਾਲ ਸਲਾਰੀਆ ਨੇ ਚੁੱਕਿਆ ਹੈ।

ਸਲਾਰੀਆ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਪਾਕਿਸਤਾਨ ਵਿਚ ਵਲੰਟੀਅਰ ਨੇ ਦੱਸਿਆ ਕਿ ਹਜ਼ਾਰਾਂ ਹਿੰਦੂਆਂ ਦੀਆਂ ਅਸਥੀਆਂ ਪਾਕਿਸਤਾਨ ਦੇ ਸ਼ਮਸ਼ਾਨਘਾਟ ਦੇ ਕਮਰੇ ਵਿਚ ਕੈਦ ਹਨ। ਉਹਨਾਂ ਮਰਨ ਵਾਲੇ ਹਿੰਦੂਆਂ ਦੀ ਆਖਰੀ ਇੱਛਾ ਸੀ ਕਿ ਉਹਨਾਂ ਦੀਆਂ ਅਸਥੀਆਂ ਹਿੰਦੁਸਤਾਨ ਵਿਚ ਗੰਗਾ ਵਿਚ ਵਿਸਰਜਿਤ ਕੀਤੀਆਂ ਜਾਣ। ਪਰ ਭਾਰਤ ਤੇ ਪਾਕਿਸਤਾਨ ਦੇ ਖਰਾਬ ਰਹੇ ਸਬੰਧਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਸਲਾਰੀਆ ਨੇ ਕਿਹਾ ਕਿ ਪਾਕਿਸਤਾਨ ਇਮੀਗ੍ਰੇਸ਼ਨ ਵਿਭਾਗ ਤੋਂ ਵੀਜ਼ਾ ਮਿਲਣ ਦੀ ਪ੍ਰਕਿਰਿਆ 'ਤੇ ਕੰਮ ਕੀਤਾ ਜਾ ਰਿਹਾ ਹੈ ਤੇ ਵੀਜ਼ਾ ਮਿਲਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

Baljit Singh

This news is Content Editor Baljit Singh