ਕੋਵਿਡ-19 ਟੀਕਾ ਲਵਾ ਚੁੱਕੇ ਲੋਕਾਂ ਨੂੰ ਵੀ ਪਾਉਣਾ ਚਾਹੀਦਾ ਮਾਸਕ : CDC

03/19/2021 2:15:25 AM

ਵਾਸ਼ਿੰਗਟਨ-ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ ਉਹ ਅਜਿਹੇ ਪ੍ਰੋਗਰਾਮਾਂ ਦਾ ਆਨੰਦ ਲੈ ਸਕਦੇ ਹਨ ਜਿਥੇ ਲੋਕ ਘੱਟ ਗਿਣਤੀ 'ਚ ਹੋਣ ਪਰ ਜਨਤਕ ਥਾਵਾਂ 'ਤੇ ਉਨ੍ਹਾਂ ਨੂੰ ਵੀ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨਾ ਚਾਹੀਦਾ।

ਇਹ ਵੀ ਪੜ੍ਹੋ -ਅਲਾਸਕਾ ਬੈਠਕ ਤੋਂ ਪਹਿਲਾਂ ਹਾਂਗਕਾਂਗ-ਚੀਨ 'ਤੇ ਅਮਰੀਕਾ ਦੀ ਵੱਡੀ ਕਾਰਵਾਈ

ਸੀ.ਡੀ.ਸੀ. ਨੇ ਕਿਹਾ ਕਿ ਪੂਰੀ ਤਰ੍ਹਾ ਨਾਲ ਟੀਕਾ ਲਵਾ ਚੁੱਕੇ ਲੋਕ ਹੋਰ ਲੋਕਾਂ ਨਾਲ ਕਿਸੇ ਬੰਦ ਸਥਾਨ 'ਤੇ ਬਿਨਾਂ ਮਾਸਕ ਲਾਏ ਇਕੱਠੇ ਹੋ ਸਕਦੇ ਹਨ। ਉਸ ਨੇ ਇਹ ਵੀ ਕਿਹਾ ਕਿ ਤੁਸੀਂ ਟੀਕਾ ਨਾ ਲਵਾਏ ਕਿਸੇ ਇਕ ਪਰਿਵਾਰ ਦੇ ਲੋਕਾਂ ਨੂੰ ਵੀ ਮਿਲ ਸਕਦੇ ਹੋ ਪਰ ਉਹ ਅਜਿਹੇ ਲੋਕ ਹੋਣੇ ਚਾਹੀਦੇ ਹਨ ਜਿਨ੍ਹਾਂ 'ਚ ਗੰਭੀਰ ਕੋਵਿਡ-19 ਦੀ ਚਪੇਟ 'ਚ ਆਉਣ ਦਾ ਖਤਰਾ ਘੱਟ ਹੋਵੇ।

ਇਹ ਵੀ ਪੜ੍ਹੋ -ਬ੍ਰਾਜ਼ੀਲ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 90 ਹਜ਼ਾਰ ਤੋਂ ਵਧੇਰੇ ਮਾਮਲੇ, 2648 ਲੋਕਾਂ ਨੇ ਗੁਆਈ ਜਾਨ

ਉਸ ਨੇ ਸਲਾਹ ਦਿੱਤੀ ਕਿ ਟੀਕਾ ਲਵਾ ਚੁੱਕੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜਾਰੀ ਰੱਖਣਾ ਚਾਹੀਦਾ, ਭੀੜ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਤੋਂ ਬਚਣਾ ਚਾਹੀਦਾ ਅਤੇ ਹੋਰ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ। ਸੀ.ਡੀ.ਸੀ. ਨੇ ਵਧੇਰੇ ਲੋੜ ਨਾ ਹੋਣ 'ਤੇ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ ਅਤੇ ਨਾਲ ਹੀ ਰੈਸਟੋਰੈਂਟ ਅਤੇ ਹੋਰ ਥਾਵਾਂ 'ਤੇ ਵੀ ਨਾ ਜਾਣ ਦੀ ਸਲਾਹ ਦਿੱਤੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar