20 ਸਾਲਾਂ ਤੋਂ ਇਸ ਨੌਜਵਾਨ ਨੇ ਨਹੀਂ ਕੀਤਾ ਬੁਰਸ਼, ਹੁਣ ਹੋ ਗਿਆ ਹੈ ਇਹ ਹਾਲ

07/13/2017 3:35:36 PM

ਸੰਯੁਕਤ ਰਾਸ਼ਟਰ— ਦੰਦਾਂ 'ਤੇ ਬੁਰਸ਼ ਕਰਨਾ ਸਾਰਿਆਂ ਲਈ ਜ਼ਰੂਰੀ ਹੁੰਦਾ ਹੋ। ਦੰਦਾਂ ਦੀ ਸਫਾਈ ਰੱਖਣ ਨਾਲ ਨਾ ਸਿਰਫ ਦੰਦ ਸਾਫ ਰਹਿੰਦੇ ਹਨ ਬਲਕਿ ਕਈ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ। ਇਸ ਦੇ ਨਾਲ ਹੀ ਚਮਕਦੇ ਦੰਦਾਂ ਨਾਲ ਸਾਡੀ ਮੁਸਕਾਨ ਦੂਜਿਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਦੇ ਬਾਰੇ ਵਿਚ ਦੱਸ ਰਹੇ ਹਾਂ ਜਿਸ ਨੇ ਬੀਤੇ 20 ਸਾਲਾਂ ਤੋਂ  ਇਕ ਦਿਨ ਵੀ ਬੁਰਸ਼ ਨਹੀਂ ਕੀਤਾ। ਇਸ ਗੱਲ ਨੇ ਉਸ ਵਿਅਕਤੀ ਨੇ ਖੁਦ ਲਾਈਵ ਟੀ. ਵੀ. 'ਤੇ ਮੰਨਿਆ ਹੈ।
ਜੇ ਨਾਂ ਦੇ ਇਸ ਵਿਅਕਤੀ ਨੇ ਖੁਦ ਟੀ. ਵੀ. 'ਤੇ ਇਹ ਗੱਲ ਮੰਨੀ ਹੈ ਕਿ ਉਸ ਨੇ ਕਦੇ ਦੰਦ ਸਾਫ ਨਹੀਂ ਕੀਤੇ, ਨਾ ਹੀ ਕਿਸੇ ਦੰਦਾਂ ਦੇ ਡਾਕਟਰ ਕੋਲ ਗਿਆ। ਅਜਿਹਾ ਕਰਨ 'ਤੇ ਕਿਸੇ ਨੇ ਵੀ  ਨਾ ਉਸ ਨੂੰ ਟੋਕਿਆ ਅਤੇ ਨਾ ਹੀ ਓਰਲ ਹਾਈਜ਼ੀਨ ਨਾਲ ਖਿਲਵਾੜ ਕਰਨ ਤੋਂ ਰੋਕਿਆ।


ਸਮਾਂ ਬੀਤਣ ਦੇ ਨਾਲ ਜੇ ਦੇ ਦੰਦ ਸੜਨ ਲੱਗੇ। ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਉਸ ਨੂੰ ਕਿਸੇ ਨਾਲ ਗੱਲ ਕਰਨ ਵਿਚ ਸ਼ਰਮ ਮਹਿਸੂਸ ਹੋਣ ਲੱਗੀ। ਨੌਬਤ ਇੱਥੇ ਤੱਕ ਆ ਗਈ ਕਿ ਉਸ ਨੂੰ ਦੰਦਾਂ ਦੇ ਡਾਕਟਰ ਕੋਲ ਜਾਣ ਵਿਚ ਵੀ ਸ਼ਰਮ ਆਉਣ ਲੱਗੀ। ਅਖੀਰ ਜਦੋਂ ਉਹ ਡੈਂਟੀਸਟ ਕੋਲ ਗਿਆ ਤਾਂ ਉਸ ਦੇ ਦੰਦਾਂ ਦਾ ਏਕਸ-ਰੇ ਕਰਨਾ ਪਿਆ। ਪੂਰਾ ਚੈਕਅੱਪ ਕਰਨ ਮਗਰੋਂ ਡਾਕਟਰਾਂ ਨੇ ਇਲਾਜ ਦੀ ਇਕ ਲੰਬੀ ਲਿਸਟ ਥਮਾ ਦਿੱਤੀ। ਐਕਸਟ੍ਰੇਸ਼ਨ, ਕਲੀਨਿੰਗ ਅਤੇ ਨਵੇਂ ਦੰਦ ਲਗਾਉਣ ਮਗਰੋਂ ਹੁਣ ਇਸ ਜੇ ਦੀ ਮੁਸਕਾਨ ਦੇਖਦੇ ਹੀ ਬਣਦੀ ਹੈ।