OMG! ਮਰ ਚੁੱਕੇ ਲੋਕਾਂ ਨਾਲ ਗੱਲਾਂ ਕਰਦੀ ਹੈ ਇਹ ਔਰਤ, ਦੱਸਿਆ- ਮਰਨ ਤੋਂ ਬਾਅਦ ਕਿੱਥੇ ਜਾਂਦੇ ਨੇ ਲੋਕ?

09/23/2023 12:16:26 AM

ਇੰਟਰਨੈਸ਼ਨਲ ਡੈਸਕ : ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਨਾਲ ਕੁਝ ਨਹੀਂ ਦੇਖਦੇ, ਉਸ 'ਤੇ ਕਦੇ ਵਿਸ਼ਵਾਸ ਨਾ ਕਰੋ। ਹਾਲਾਂਕਿ, ਅਜਿਹਾ ਬਹੁਤ ਘੱਟ ਹੁੰਦਾ ਹੈ। ਦੁਨੀਆ 'ਚ ਲੱਖਾਂ-ਕਰੋੜਾਂ ਲੋਕ ਅਜਿਹੇ ਹਨ, ਜੋ ਸੁਣੀ-ਸੁਣਾਈਆਂ ਗੱਲਾਂ 'ਤੇ ਅੰਨ੍ਹੇਵਾਹ ਵਿਸ਼ਵਾਸ ਕਰ ਲੈਂਦੇ ਹਨ ਅਤੇ ਦੂਜਿਆਂ ਨੂੰ ਵੀ ਉਨ੍ਹਾਂ ਗੱਲਾਂ 'ਤੇ ਵਿਸ਼ਵਾਸ ਕਰਨ ਲਈ ਮਜਬੂਰ ਕਰ ਦਿੰਦੇ ਹਨ। ਕੁਝ ਲੋਕ ਆਤਮਾਵਾਂ ਅਤੇ ਭੂਤਾਂ ਦੀ ਹੋਂਦ ਤੋਂ ਇਨਕਾਰ ਕਰਦੇ ਹਨ, ਜਦਕਿ ਕੁਝ ਲੋਕ ਮੰਨਦੇ ਹਨ ਕਿ ਉਹ ਅਸਲ ਵਿੱਚ ਮੌਜੂਦ ਹਨ। ਇਸ ਸਮੇਂ ਇਕ ਔਰਤ ਸੁਰਖੀਆਂ ਵਿੱਚ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਮਰ ਚੁੱਕੇ ਲੋਕਾਂ ਨਾਲ ਗੱਲਾਂਕਰਦੀ ਹੈ ਅਤੇ ਇਹ ਵੀ ਦਾਅਵਾ ਕਰਦੀ ਹੈ ਕਿ ਉਹ ਜਾਣਦੀ ਹੈ ਕਿ ਮਰਨ ਤੋਂ ਬਾਅਦ ਲੋਕ ਕਿੱਥੇ ਜਾਂਦੇ ਹਨ?

ਇਹ ਵੀ ਪੜ੍ਹੋ : ਔਰਤ ਨੇ ਸੱਪ ਵਾਂਗ 2 ਹਿੱਸਿਆਂ 'ਚ ਕੱਟਵਾ ਲਈ ਜੀਭ, ਫਿਰ ਕੀਤਾ ਕੁਝ ਅਜਿਹਾ ਕਿ ਦੇਖ ਸਹਿਮ ਗਏ ਲੋਕ

ਇਸ ਔਰਤ ਦਾ ਨਾਂ ਐਮਿਲੀ ਡੈਕਸਟਰ (Emily Dexter) ਹੈ, ਜੋ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਕਿੱਥੇ ਜਾਂਦੀ ਹੈ ਪਰ ਕੋਸ਼ਿਸ਼ ਕਰਨ 'ਤੇ ਵੀ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲ ਪਾਉਂਦਾ ਪਰ ਐਮਿਲੀ ਦਾ ਕਹਿਣਾ ਹੈ ਕਿ ਉਸ ਕੋਲ ਇਸ ਸਵਾਲ ਦਾ ਜਵਾਬ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਐਮਿਲੀ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਮਰੇ ਹੋਏ ਲੋਕਾਂ ਨਾਲ ਗੱਲਾਂ ਕਰਦੀ ਹੈ ਅਤੇ ਉਨ੍ਹਾਂ ਹੀ ਮਰੇ ਹੋਏ ਲੋਕਾਂ ਨੇ ਉਸ ਨੂੰ ਦੱਸਿਆ ਕਿ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਸ ਦੀ ਆਤਮਾ ਇਕ ਖਾਸ ਜਗ੍ਹਾ 'ਤੇ ਚਲੇ ਜਾਂਦੀ ਹੈ।

ਇਹ ਵੀ ਪੜ੍ਹੋ : ਕਰ ਲਓ ਗੱਲ! ਵਿਆਹ ਤੋਂ ਬਾਅਦ 35 ਲੱਖ ਲਾ ਕੇ ਕੈਨੇਡਾ ਪਹੁੰਚੀ ਲੜਕੀ ਨੇ ਭੇਜ ਦਿੱਤੇ ਤਲਾਕ ਦੇ ਕਾਗਜ਼

ਸਾਲਾਂਬੱਧੀ ਝੱਲਣੇ ਪੈਂਦੇ ਨੇ ਤਸੀਹੇ

ਰਿਪੋਰਟਾਂ ਅਨੁਸਾਰ ਐਮਿਲੀ ਨੇ ਦਾਅਵਾ ਕੀਤਾ ਕਿ ਮੌਤ ਤੋਂ ਬਾਅਦ ਇਕ ਵਿਅਕਤੀ ਦੀ ਆਤਮਾ 1-2 ਹਫ਼ਤਿਆਂ ਤੱਕ ਉਨ੍ਹਾਂ ਲੋਕਾਂ ਦੀਆਂ ਮ੍ਰਿਤਕ ਰੂਹਾਂ ਨਾਲ ਘੁੰਮਦੀ ਰਹਿੰਦੀ ਹੈ, ਜੋ ਉਸ ਲਈ ਖਾਸ ਹਨ। ਫਿਰ ਉਸ ਆਤਮਾ ਨੂੰ ਉਸ ਥਾਂ ਜਾਣਾ ਪੈਂਦਾ ਹੈ, ਜਿੱਥੇ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਨਰਕ ਦੇ ਤਸੀਹਿਆਂ ਬਾਰੇ ਸੁਣਿਆ ਹੋਵੇਗਾ। ਐਮਿਲੀ ਨੇ ਇਹ ਵੀ ਦਾਅਵਾ ਕੀਤਾ ਕਿ ਲੋਕਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਦੁੱਖ ਭੁਗਤਣਾ ਪੈਂਦਾ ਹੈ। ਕਈਆਂ ਨੂੰ ਇਕ ਹਫ਼ਤਾ ਹੀ ਦੁੱਖ ਝੱਲਣਾ ਪੈ ਸਕਦਾ ਹੈ, ਕਈਆਂ ਨੂੰ ਇਕ ਸਾਲ ਤੇ ਕਈਆਂ ਨੂੰ 5 ਸਾਲ ਤੱਕ ਵੀ ਦੁੱਖ ਝੱਲਣੇ ਪੈ ਸਕਦੇ ਹਨ।

ਇਹ ਵੀ ਪੜ੍ਹੋ : ਵਿਆਹ ਕਰਵਾ ਵਿਦੇਸ਼ ਪਹੁੰਚੀ ਲਾੜੀ ਨੇ ਫੇਰਿਆ ਮੂੰਹ, ਨੌਜਵਾਨ ਨੇ ਜੋ ਕੀਤਾ, ਕਿਸੇ ਨੇ ਸੋਚਿਆ ਨਹੀਂ ਸੀ

ਐਮਿਲੀ ਨੇ ਦੱਸਿਆ ਕਿ ਤਸੀਹੇ ਝੱਲਣ ਤੋਂ ਬਾਅਦ ਆਤਮਾਵਾਂ ਮਰ ਚੁੱਕੇ ਆਪਣੇ ਅਜ਼ੀਜ਼ਾਂ ਦਾ ਮਾਰਗਦਰਸ਼ਨ ਵੀ ਕਰਦੀਆਂ ਹਨ। ਉਹ ਉਨ੍ਹਾਂ ਨੂੰ ਦੱਸਦੀ ਹੈ ਕਿ ਕੀ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਹੋਰ ਤਸੀਹੇ ਨਾ ਝੱਲਣੇ ਪੈਣ। ਐਮਿਲੀ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ 'ਚ ਪਤਾ ਲੱਗਾ ਸੀ ਕਿ ਉਸ 'ਚ ਅਜਿਹੀ 'ਸ਼ਕਤੀ' ਹੈ ਕਿ ਉਹ ਮਰੇ ਹੋਏ ਲੋਕਾਂ ਨੂੰ ਵੀ ਦੇਖ ਸਕਦੀ ਹੈ। ਉਹ ਦਾਅਵਾ ਕਰਦੀ ਹੈ ਕਿ ਉਸ ਨੇ ਆਪਣੇ ਕਈ ਮਰੇ ਹੋਏ ਰਿਸ਼ਤੇਦਾਰਾਂ ਦੀਆਂ ਆਤਮਾਵਾਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਾਂ ਵੀ ਕੀਤੀਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh