ਇਸ ਬ੍ਰਿਟਿਸ਼ ਔਰਤ ਦੀਆਂ ਅੱਖਾਂ ਵਿਚ ਹੋ ਰਹੀ ਸੀ ਤਕਲੀਫ, ਜਾਂਚ ਕਰਨ ''ਤੇ ਸਾਹਮਣੇ ਆਇਆ ਇਹ ਸੱਚ

07/16/2017 6:11:17 PM

ਲੰਡਨ— ਬ੍ਰਿਟੇਨ ਵਿਚ ਇਕ ਔਰਤ ਦੀ ਅੱਖ ਵਿਚੋਂ ਇਕ-ਦੋ ਨਹੀਂ ਬਲਿਕ 27 ਕੋਂਟੈਕਟ ਲੈਂਸ ਕੱਢੇ ਗਏ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਡਾਕਟਰ ਔਰਤ ਦੀ ਮੋਤੀਆਬਿੰਦ ਸਰਜ਼ਰੀ ਦੀ ਤਿਆਰੀ ਕਰ ਰਹੇ ਸਨ। ਔਰਤ ਬੀਤੇ 35 ਸਾਲਾਂ ਤੋਂ ਹਰ ਮਹੀਨੇ ਡਿਸਪੋਜਲ ਕੋਂਟੈਕਟ ਲੈਂਸ ਲਗਾਉਂਦੀ ਸੀ ਪਰ ਉਸਨੇ ਪਹਿਲਾਂ ਕਦੇ ਅੱਖਾਂ ਵਿਚ ਕਿਸੇ ਤਕਲੀਫ ਦੀ ਸ਼ਿਕਾਇਤ ਨਹੀਂ ਸੀ ਕੀਤੀ।
ਇਕ ਸਮਾਚਾਰ ਏਂਜਸੀ ਮੁਤਾਬਕ, 67 ਸਾਲ ਦੀ ਔਰਤ ਨੂੰ ਜਦੋਂ ਲੈਂਸ ਦੇ ਚੱਲਦੇ ਅੱਖਾਂ ਵਿਚ ਤਕਲੀਫ ਮਹਿਸੂਸ ਹੋਈ ਤਾਂ ਉਹ ਡਾਕਟਰਾਂ ਕੋਲ ਗਈ। ਬਰਮਿੰਘਮ ਦੇ ਕੋਲ ਸੋਲਿਹੁਲ ਹਸਪਤਾਲ ਵਿਚ ਅੱਖਾਂ ਦੇ ਮਾਹਰ ਰੂਪਲ ਮੋਰਜਰੀਯਾ ਨੇ ਕਿਹਾ,'' ਸਾਡੇ ਵਿਚੋਂ ਕਿਸੇ ਨੇ ਵੀ ਇਸ ਤਰ੍ਹਾਂ ਦਾ ਕੇਸ ਕਦੇ ਨਹੀਂ ਦੇਖਿਆ ਸੀ। ਸਾਰੇ ਲੈਂਸ ਇਕ-ਦੂਜੇ ਨਾਲ ਚਿਪਕੇ ਹੋਏ ਸਨ।''
ਸ਼ੁਰੂ ਵਿਚ ਅੱਖਾਂ ਦੇ ਮਾਹਰਾਂ ਨੂੰ 17 ਲੈਂਸਾਂ ਦਾ ਪਤਾ ਚੱਲਿਆ ਪਰ ਦੁਬਾਰਾ ਜਾਂਚ ਕਰਨ 'ਚੇ 10 ਲੈਂਸ ਹੋਰ ਪਾਏ ਗਏ। ਇਹ ਪਤਾ ਲਗੱਣ 'ਤੇ ਔਰਤ ਦੀ ਮੋਤੀਆਬਿੰਦ ਦੀ ਸਰਜ਼ਰੀ ਰੋਕ ਦਿੱਤੀ ਗਈ। ਮੋਰਜਰੀਯਾ ਨੇ ਕਿਹਾ,'' ਔਰਤ ਨੇ ਜਦੋਂ ਕੱਢੇ ਗਏ ਲੈਂਸ ਦੇਖੇ ਤਾਂ ਉਹ ਹੈਰਾਨ ਰਹਿ ਗਈ। ਉਸ ਨੇ ਦੱਸਿਆ ਕਿ ਹੁਣ ਉਹ ਅੱਖਾਂ ਵਿਚ ਆਰਾਮ ਮਹਿਸੂਸ ਕਰ ਰਹੀ ਹੈ।''