ਵਿਆਹ ਦੀ ਇਹ ਖੂਬਸੂਰਤ ਤਸਵੀਰ ਖਿੱਚਣ ਵਾਲਾ ਫੋਟੋਗ੍ਰਾਫਰ ਵੀ ਰੋ ਪਿਆ

05/06/2017 5:33:58 PM

ਸਿਡਨੀ— ਪਿਆਰ ਇਕ ਅਜਿਹੀ ਚੀਜ਼ ਹੈ, ਜੋ ਜ਼ਿੰਦਗੀ ਵਿਚ ਖੁਸ਼ੀਆਂ ਲੈ ਕੇ ਤਾਂ ਆਉਂਦਾ ਹੈ ਪਰ ਇਸ ਦੇ ਨਾਲ ਹੀ ਕਿਸੇ ਵੀ ਇਨਸਾਨ ਨੂੰ ਇੰਨਾਂ ਭਾਵੁਕ ਕਰ ਦਿੰਦਾ ਹੈ ਕਿ ਉਸ ਦੀਆਂ ਅੱਖਾਂ ਵਿਚ ਪਿਆਰ ਦੇ ਇਕ ਪਲ ਨੂੰ ਦੇਖ ਕੇ ਹੰਝੂ ਤੱਕ ਆ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਇਕ ਨਵੇਂ ਵਿਆਹੇ ਜੋੜੇ ਦੀ ਤਸਵੀਰ ਖਿੱਚ ਰਹੇ ਫੋਟੋਗ੍ਰਾਫਰ ਨਾਲ। ਅਸਲ ਵਿਚ ਆਸਟ੍ਰੇਲੀਆ ਦਾ ਫੋਟੋਗ੍ਰਾਫਰ ਜੇਮਜ਼ ਡੇਅ ਨਵੇਂ ਵਿਆਹੇ ਜੋੜੇ ਐਡਰਿਆਨ ਅਤੇ ਰੋਸਲਿਨ ਦਾ ਫੋਟੋਸ਼ੂਟ ਕਰ ਰਿਹਾ ਸੀ। ਉਸ ਨੇ ਡੁੱਬਦੇ ਹੋਏ ਸੂਰਜ ਦੀ ਰੌਸ਼ਨੀ ਵਿਚ ਇਸ ਜੋੜੇ ਦੀ ਖੂਬਸੂਰਤ ਤਸਵੀਰ ਖਿੱਚਣ ਦੀ ਪੂਰੀ ਤਿਆਰੀ ਕਰ ਲਈ ਸੀ ਪਰ ਆਖਰੀ ਪਲ ''ਚ ਉਸ ਨੇ ਇਹ ਵਿਚਾਰ ਛੱਡ ਦਿੱਤਾ। ਉਸ ਨੇ ਕਿਹਾ ਕਿ ਉਹ ਸ਼ਾਮ ਇੰਨੀਂ ਖੂਬਸੂਰਤ ਹੋ ਚੁੱਕੀ ਸੀ ਕਿ ਉਸ ਨੇ ਜੋੜੇ ਨੂੰ ਕਿਹਾ ਕਿ ਤਸਵੀਰ ਖਿਚਵਾਉਣ ਦੀ ਥਾਂ ''ਤੇ ਉਹ ਆਪਣੀ ਇਸ ਪਹਿਲੀ ਖੂਬਸੂਰਤ ਸ਼ਾਮ ਨੂੰ ਪਤੀ-ਪਤਨੀ ਦੇ ਰੂਪ ਵਿਚ ਇਕੱਠੇ ਬਿਤਾਉਣ। ਇਸ ਦੌਰਾਨ ਉਸ ਨੇ ਜੋੜੇ ਨੂੰ ਕੁਝ ਕਿਹਾ ਜਿਸ ''ਤੇ ਐਡਰਿਆਨ ਨੇ ਰੋਸਲਿਨ ਦੇ ਕੰਨਾਂ ਵਿਚ ਕੁਝ ਬੋਲਿਆ ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਹ ਉਹ ਪਲ ਸੀ, ਜਿਸ ਸਮੇਂ ਫੋਟੋਗ੍ਰਾਫਰ ਡੇਅ ਨੇ ਇਹ ਖੂਬਸੂਰਤ ਤਸਵੀਰ ਖਿੱਚੀ। ਇਸ ਸਮੇਂ ਉਸ ਦੀਆਂ ਅੱਖਾਂ ਵਿਚ ਵੀ ਹੰਝੂ ਸੀ। 
ਅਸਲ ਵਿਚ ਫੋਟੋਗ੍ਰਾਫਰ ਨੇ ਐਡਰਿਆਨ ਤੋਂ ਇਕ ਸਵਾਲ ਪੁੱਛਿਆ ਅਤੇ ਇਸ ਦਾ ਜਵਾਬ ਰੋਸਲਿਨ ਦੇ ਕੰਨਾਂ ਵਿਚ ਦੇਣ ਨੂੰ ਕਿਹਾ। ਫੋਟੋਗ੍ਰਾਫਰ ਡੇਅ ਨੇ ਪੁੱਛਿਆ ਕਿ ਇਸ ਧਰਤੀ ਦੇ ਕਰੋੜਾਂ ਲੋਕਾਂ ''ਚੋਂ ਉਸ ਨੇ ਆਪਣੀ ਬਾਕੀ ਸਾਰੀ ਜ਼ਿੰਦਗੀ ਬਿਤਾਉਣ ਲਈ ਸਿਰਫ ਰੋਸਲਿਨ ਨੂੰ ਹੀ ਕਿਉਂ ਚੁਣਿਆ? ਐਡਰਿਆਨ ਨੇ ਰੋਸਲਿਨ ਦੇ ਕੰਨਾਂ ਵਿਚ ਜਿਵੇਂ ਹੀ ਇਸ ਦਾ ਜਵਾਬ ਦਿੱਤਾ, ਉਸ ਦੀਆਂ ਅੱਖਾਂ ਵਿਚ ਚਮਕ ਆ ਗਈ ਅਤੇ ਇਕ ਹੰਝੂ ਉਸ ਦੀਆਂ ਗੱਲਾਂ ਚੁੰਮਣ ਲੱਗਾ। ਇਹ ਉਹ ਦ੍ਰਿਸ਼ ਸੀ, ਜਿਸ ਨੇ ਡੇਅ ਦੇ ਦਿਲ ਨੂੰ ਛੂਹ ਲਿਆ। ਡੇਅ ਨੇ ਇਹ ਤਸਵੀਰ ਆਪਣੀ ਕੰਪਨੀ ਦੇ ਫੇਸਬੁੱਕ ਪੇਜ ''ਤੇ ਸ਼ੇਅਰ ਕਰਦੇ ਹੋਏ ਇਸ ਦੇ ਪਿੱਛੇ ਦੀ ਕਹਾਣੀ ਦੱਸੀ ਤਾਂ ਲੋਕ ਭਾਵੁਕ ਹੋ ਗਏ। ਕਈ ਲੋਕਾਂ ਨੇ ਡੇਅ ਦੀ ਫੋਟੋਗ੍ਰਾਫੀ ਦੀ ਕਲਾ ਦੀ ਤਾਰੀਫ ਕੀਤੀ ਅਤੇ ਕਈਆਂ ਨੇ ਡੇਅ ਨਾਲ ਕਰਵਾਏ ਆਪਣੇ ਫੋਟੋਸ਼ੂਟ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। 

Kulvinder Mahi

This news is News Editor Kulvinder Mahi