ਆਪਣੀ ਦੋਸਤ ਨੂੰ ਪ੍ਰਪੋਜ਼ ਕਰਨ ਲਈ ਵਿਅਕਤੀ ਨੇ ਲੱਭਿਆ ਇਹ ਰਾਹ

06/25/2017 2:52:51 PM

ਇੰਡੀਆਨਾ— ਕਹਿੰਦੇ ਨੇ ਕਿ ਜੇਕਰ ਵਿਅਕਤੀ ਸੱਚਾ ਹੋਵੇ ਤਾਂ ਪ੍ਰਮਾਤਮਾ ਵੀ ਉਸ ਦਾ ਸਾਥ ਦਿੰਦਾ ਹੈ। ਅਜਿਹਾ ਹੀ ਇੰਡੀਆਨਾ 'ਚ ਦੇਖਣ ਨੂੰ ਮਿਲਿਆ। ਇੱਥੇ ਰਹਿਣ ਵਾਲੇ ਗ੍ਰਾਂਟ ਟਿਰਬੇਟ 26 ਸਾਲ ਦੀ ਕਸਾਂਦਰਾ ਨਾਲ ਪਿਆਰ ਕਰਦੇ ਸਨ। ਦੋਹਾਂ 'ਚ ਚੰਗੀ ਦੋਸਤੀ ਸੀ। ਕਸਾਂਦਰਾ 5 ਸਾਲਾ ਬੱਚੀ ਦੀ ਮਾਂ ਹੈ, ਜਿਸ ਕਾਰਨ ਟਿਰਬੇਟ ਨੂੰ ਲੱਗਦਾ ਸੀ ਕਿ ਉਹ ਉਸ ਦਾ ਪਰਪੋਜ਼ਲ ਸਵੀਕਾਰ ਨਹੀਂ ਕਰੇਗੀ। ਇਸ ਲਈ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਫਿਲਮੀ ਤਰੀਕੇ ਨਾਲ ਕੀਤਾ।


ਉਹ ਕਸਾਂਦਰਾ ਤੇ ਉਸ ਦੀ ਬੱਚੀ ਨਾਲ ਘੁੰਮਣ ਲਈ ਚਲਾ ਗਿਆ। ਟਿਰਬੇਟ ਦੀ ਬੱਚੀ ਨਾਲ ਵੀ ਚੰਗੀ ਦੋਸਤੀ ਸੀ। ਉੱਥੇ ਉਸ ਨੇ ਕਸਾਂਦਰਾ ਨੂੰ ਪ੍ਰਪੋਜ਼ ਕਰਨ ਦੀ ਬਜਾਏ ਉਸ ਦੀ ਧੀ ਨੂੰ ਪੁੱਛਿਆ ਕਿ ਕੀ ਉਹ ਉਸ ਨੂੰ ਆਪਣਾ ਪਿਤਾ ਦੇ ਰੂਪ 'ਚ ਸਵੀਕਾਰ ਕਰ ਸਕਦੀ ਹੈ। ਇਹ ਸੁਣ ਬੱਚੀ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਤੇ ਉਸ ਨੇ ਆਪਣੇ ਟਿਰਬੇਟ ਭਾਵ ਆਪਣੇ ਨਵੇਂ ਪਿਤਾ ਨੂੰ ਗਲ ਨਾਲ ਲਗਾ ਲਿਆ। ਜਦ ਬੱਚੀ ਨੇ ਉਸ ਨੂੰ ਪਿਤਾ ਦੇ ਰੂਪ 'ਚ ਸਵੀਕਾਰ ਕਰ ਲਿਆ ਤਾਂ ਉਸ ਦੀ ਮਾਂ ਨੇ ਵੀ ਉਸ ਨੂੰ ਅਪਣਾ ਲਿਆ।