ਤਾਨਾਸ਼ਾਹ ਕਿਮ ਜੋਂਗ ਦੀ ਸਾਬਕਾ ਪ੍ਰੇਮਿਕਾ ਪੁੱਜੀ ਦੱਖਣੀ ਕੋਰੀਆ

01/23/2018 4:03:57 AM

ਸਿਓਲ— ਵਿੰਟਰ ਓਲੰਪਿਕ ਤੋਂ ਪਹਿਲਾਂ ਜਾਂਚ ਦੇ ਲਈ ਉੱਤਰ ਕੋਰੀਅਆ ਦੇ ਪ੍ਰਤੀਨਿਧੀ ਐਤਵਾਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚ ਗਏ ਹਨ। ਇਸ ਵਫਦ ਦੀ ਅਗਵਾਈ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਾਬਕਾ ਪ੍ਰੇਮਿਕਾ ਸਾਂਗ ਵੁਲ ਕਰ ਰਹੀ ਹੈ।


ਪਿਛਲੇ ਚਾਰ ਸਾਲ 'ਚ ਪਿਓਂਗਯਾਂਗ ਅਧਿਕਾਰੀਆਂ ਦਾ ਇਹ ਪਹਿਲਾ ਦੱਖਣੀ ਕੋਰੀਆ ਦਾ ਦੌਰਾ ਹੈ। ਟੀਵੀ ਫੁਟੇਜ 'ਚ ਦਿਖਾਇਆ ਗਿਆ ਹੈ ਕਿ ਉੱਤਰ ਕੋਰੀਆ ਦੇ ਸਭ ਤੋਂ ਲੋਕਪ੍ਰਿਯ ਬ੍ਰਾਂਡ ਮੋਰਾਂਬਬੋਂਗ ਗਰਲ ਬੈਂਡ ਦੇ ਲੀਡਰ ਦੀ ਅਗਵਾਈ 'ਚ ਸੱਤ ਅਧਿਕਾਰੀਆਂ ਦੇ ਦਲ ਨੇ ਬੱਸ ਰਾਹੀਂ ਸਖਤ ਸੁਰੱਖਿਆ ਵਾਲੀ ਸਰਹੱਦ ਪਾਰ ਕੀਤੀ।

ਇਸ ਤੋਂ ਬਾਅਦ ਟਰੇਨ ਰਾਹੀਂ ਸਫਰ ਕਰਦਿਆਂ ਇਹ ਦਲ ਸਿਓਲ ਪੁੱਜਾ। ਉਥੇ ਵੱਡੀ ਗਿਣਤੀ 'ਚ ਪੱਤਰਕਾਰ ਮੌਜੂਦ ਸਨ ਪਰ ਸਾਂਗ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ।

ਉਹ ਸਭ ਤੋਂ ਪਹਿਲਾਂ ਗਾਗਨੇਉਂਗ ਪੁੱਜੀ, ਜਿਥੇ ਪੂਰਵੀ ਸ਼ਹਿਰ 'ਚ ਦੋ ਸੰਗੀਤ ਸਮਾਗਮ ਹੋਣੇ ਹਨ। ਸਾਂਗ ਕੋਰੀਆ ਦੀ ਸਟਾਰ ਗਾਇਕ ਹੈ। ਉਨ੍ਹਾਂ ਦੀ ਆਰਕੈਸਟ੍ਰਾ ਟੀਮ 'ਚ 140 ਤੋਂ ਜ਼ਿਆਦਾ ਮੈਂਬਰ ਹਨ।