ਪੁਤਿਨ ਪਰਿਵਾਰ ਦੇ ਮਨੀ ਲਾਂਡਰਿੰਗ ਮਾਮਲੇ ''ਚ ਸਾਹਮਣੇ ਆਈ ਇਹ ਜਾਣਕਾਰੀ

02/27/2018 5:54:09 PM

ਕੋਪੇਨਹੇਗਨ (ਭਾਸ਼ਾ)— ਡੈਨਮਾਰਕ ਦੀ ਇਕ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਇਕ ਮੁਖਬਿਰ ਨੇ ਸਾਲ 2013 ਵਿਚ ਡੈਨਮਾਰਕ ਦੇ ਸਭ ਤੋਂ ਵੱਡੇ ਬੈਂਕ ਪ੍ਰਬੰਧਨ ਨੂੰ ਚਿਤਾਵਨੀ ਦਿੱਤੀ ਸੀ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਪਰਿਵਾਰ ਵਾਲੇ ਅਤੇ ਰੂਸ ਦੀ ਖੁਫੀਆ ਏਜੰਸੀ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ ਕਰਨਾ) ਲਈ ਉਸ ਦੀ ਐਸਟੋਨੀਅਨ ਬੈਂਕ (Estonian Bank) ਸ਼ਾਖਾ ਦੀ ਵਰਤੋਂ ਕਰ ਰਹੇ ਹਨ। ਡੈਨਮਾਰਕ ਦੇ ਇਕ ਹੋਰ ਅਖਬਾਰ ਨੇ ਮੰਗਲਵਾਰ ਨੂੰ ਕਿਹਾ ਕਿ ਲੀਕ ਹੋਈ ਅੰਦਰੂਨੀ ਰਿਪੋਰਟ ਵਿਚ ਇਹ ਸੰਕੇਤ ਮਿਲੇ ਹਨ ਕਿ ਡੈਨਸਕੇ ਬੈਂਕ (Denske Bank) ਦੀ ਲੀਡਰਸ਼ਿਪ ਨੂੰ ਪਹਿਲਾਂ ਹੀ ਇਨ੍ਹਾਂ ਗੰਭੀਰ ਸਥਿਤੀਆਂ ਬਾਰੇ ਜਾਣਕਾਰੀ ਸੀ। ਅਖਬਾਰ ਨੇ ਕਿਹਾ ਕਿ ਸਾਲ 2013 ਵਿਚ ਡੈਨਸਕੇ ਬੈਂਕ ਨੇ 20 ਰੂਸੀ ਗਾਹਕਾਂ ਦੇ ਖਾਤੇ ਬੰਦ ਕੀਤੇ। ਇਹ ਕਦਮ ਉਸ ਸਮੇਂ ਚੱਕਿਆ ਗਿਆ, ਜਦੋਂ ਇਕ ਮੁਖਬਿਰ ਦੀ ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਸ ਦੀ ਐਸਟੋਨੀਅਨ ਸ਼ਾਖਾ ਸੰਭਵ ਤੌਰ 'ਤੇ ਗੈਰ ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਰਹੀ ਹੈ। ਉਸ ਸਮੇਂ ਗਾਹਕਾਂ ਦੀ ਪਛਾਣ ਗੁਪਤ ਰੱਖੀ ਗਈ ਸੀ। ਫਿਲਹਾਲ ਡੈਨਸਕੇ ਬੈਂਕ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।