ਮਛੇਰਿਆਂ ਨੇ ਫੜੀ ਸਭ ਤੋਂ ਵੱਡੀ ਮੱਛੀ, ਭਾਰ ਤੋਲ ਕੇ ਲੋਕ ਰਹਿ ਗਏ ਹੱਕੇ-ਬੱਕੇ

09/20/2017 12:17:01 PM

ਸਖਾਲਿਨ— ਦੁਨੀਆ 'ਚ ਬਹੁਤ ਅਜੀਬ ਜੀਵ-ਜੰਤੂ ਹੁੰਦੇ ਹਨ ਜਦ ਕਦੇ ਵੀ ਸਾਡੇ ਸਾਹਮਣੇ ਇਹ ਆਉਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ। ਬਹੁਤ ਸਾਰੇ ਲੋਕ ਮੱਛੀਆਂ ਫੜਨ ਦੇ ਇੱਛੁਕ ਹਨ ਪਰ ਜੇਕਰ ਕਿਸੇ ਦੇ ਜਾਲ 'ਚ 1100 ਕਿਲੋ ਦੀ ਮੱਛੀ ਫਸ ਜਾਵੇ ਤਾਂ ਉਸ ਵਿਅਕਤੀ ਦਾ ਕੀ ਹਾਲ ਹੋਵੇਗਾ ਇਹ ਦੱਸਣਾ ਮੁਸ਼ਕਲ ਹੈ। ਰੂਸ ਦੇ ਸ਼ਹਿਰ ਸਖਾਲਿਨ 'ਚ ਮਛੇਰਿਆਂ ਨੇ ਮਰੀ ਹੋਈ 1100 ਕਿਲੋ ਦੀ ਮੱਛੀ ਫੜੀ। 
ਇਹ ਮੂਨਫਿਸ਼ ਅਤੇ ਮੋਲਾ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ।

ਇਹ ਧਰਤੀ 'ਤੇ ਸਭ ਤੋਂ ਵਧੇਰੇ ਵਜ਼ਨ ਵਾਲੀ ਮੱਛੀ ਹੈ। ਬਾਲਕਾਰੋਵ ਨਾਂ ਦੇ ਮਛੇਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਨੀ ਵੱਡੀ ਮੱਛੀ ਨਹੀਂ ਦੇਖੀ। ਇਹ ਪਹਿਲਾਂ ਹੀ ਸੜ-ਗਲ ਚੁੱਕੀ ਸੀ, ਇਸ ਲਈ ਹੋਰ ਜਾਨਵਰਾਂ ਦੇ ਖਾਣ ਲਈ ਇਸ ਨੂੰ ਰੱਖ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਰੂਸ 'ਚ ਕਈ ਅਜੀਬ ਮੱਛੀਆਂ ਫੜੀਆਂ ਗਈਆਂ ਹਨ। ਪਿਛਲੇ ਸਾਲ ਇੱਥੇ ਮਨੁੱਖੀ ਦੰਦਾਂ ਵਰਗੇ ਦੰਦਾਂ ਵਾਲੀ ਮੱਛੀ ਫੜੀ ਗਈ ਸੀ, ਜੋ ਚਰਚਾ ਦਾ ਵਿਸ਼ਾ ਰਹੀ ਸੀ।