200 ਸਰਜਰੀ ਕਰਵਾ ਚੁੱਕੀ ਹੈ ਇਹ ਲੜਕੀ, ਪਤਲੀ ਕਮਰ ਦੇ ਲਈ ਨਿਕਲਵਾਈਆਂ ਸੀ 6 ਪਸਲੀਆਂ

09/20/2017 1:28:21 PM

ਵਾਸ਼ਿੰਗਟਨ— ਅਮਰੀਕਾ ਦੀ ਰਹਿਣ ਵਾਲੀ ਪਲਾਸਟਿਕ ਸਰਜਰੀ ਐਡੀਕਟ ਪਿਕਸੀ ਫਾਕਸ ਫਿਰ ਖਬਰਾਂ ਵਿਚ ਹੈ। ਲਿਵਿੰਗ ਕਾਰਟੂਨ ਵਰਗੇ ਲੁਕ ਲਈ ਉਹ ਹੁਣ ਤੱਕ 200 ਤੋਂ ਵੀ ਜ਼ਿਆਦਾ ਸਰਜਰੀਆਂ ਕਰਵਾ ਚੁੱਕੀ ਹੈ। ਹਾਲਾਂਕਿ, ਬਾਵਜੂਦ ਇਸ ਦੇ ਉਹ ਇਸ ਗੱਲ ਨੂੰ ਮੰਨਣ ਲਈ ਰਾਜੀ ਨਹੀਂ ਕਿ ਅਜਿਹੇ ਸਰਜਰੀ ਨੂੰ ਲੈ ਕੇ ਉਨ੍ਹਾਂ ਦੇ ਐਡੀਕਸ਼ਨ ਦੀ ਵਜ੍ਹਾ ਹੈ। ਪਿਕਸੀ ਨੇ ਉਸ ਵੇਲੇ ਬਹਤ ਸੁਰਖੀਆਂ ਬਟੋਰੀਆਂ ਸੀ ਜਦੋਂ 16 ਇੰਚ ਪਤਲੀ ਕਮਰ ਲਈ ਉਸ ਨੇ ਆਪਣੀ 6 ਪਸਲੀਆਂ ਕੱਢਣਾ ਦਿੱਤੀਆਂ ਸਨ।
ਬਨਣਾ ਚਾਹੁੰਦੀ ਹੈ ਰੋਲ ਮਾਡਲ...
ਨਾਰਥ ਕੈਰੋਲੀਨਾ ਵਿਚ ਰਹਿਣ ਵਾਲੀ ਪਿਕਸੀ ਨੇ ਇਕ ਸ਼ੋਅ ਦੋਰਾਨ ਪਿਕਸੀ ਨੇ ਦੱਸਿਆ ਕਿ ਮੈਂ ਉਸ ਵੇਲੇ ਸਰਜਰੀ ਦੇ ਖਿਲਾਫ ਸੀ, ਜਦੋਂ ਤੱਕ ਮੇਰੇ ਵਿਚ ਇਸ ਦਾ ਸ਼ੌਕ ਨਹੀਂ ਜਾਗਿਆ ਸੀ ਪਰ ਹੁਣ ਮੈਂ ਇਸ ਫੀਲਡ ਵਿਚ ਲੋਕਾਂ ਲਈ ਰੋਲ ਮਾਡਲ ਬਨਣਾ ਚਾਹੁੰਦੀ ਹਾਂ। ਪਿਕਸੀ ਨੇ ਕਿਹਾ ਕਿ ਮੈਂ ਇਹ ਸਭ ਕਿਸੇ ਦਿਖਾਵੇ ਲਈ ਨਹੀਂ ਕਰਨਾ ਚਾਹੁੰਦੀ। ਮੈਂ ਬਿਊਟੀ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਇਹ ਸਭ ਕਰ ਰਹੀ ਹਾਂ। ਪਿਕਸੀ ਨੇ ਹਾਲ ਹੀ ਵਿਚ ਆਪਣੇ ਜਬੜੇ ਦੀ ਸਰਜਰੀ ਲਈ ਸਯੋਲ ਦਾ ਟੂਰ ਕੀਤਾ ਸੀ। ਉਹ ਇੱਥੇ ਆਪਣੇ ਟੁੱਟੇ ਹੋਏ ਜਬੜੇ ਨੂੰ ਦੁਬਾਰਾ ਸੈੱਟ ਕਰਾਉਣ ਪਹੁੰਚੀ ਸੀ। ਜਬੜਾ ਟੁੱਟਣ ਨਾਲ ਉਹ ਇਕ ਹਫਤੇ ਵਿਚ ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਈ,  ਨਾ ਬੋਲ ਸਕੀ ਅਤੇ ਨਹੀਂ ਹੀ ਕੁੱਝ ਖਾ-ਪੀਅ ਸਕੀ। ਇਸ ਤੋਂ ਪਹਿਲਾਂ ਪਿਕਸੀ ਭਾਰਤ ਵੀ ਆ ਚੁੱਕੀ ਹੈ। ਇੱਥੇ ਉਸ ਨੇ ਆਪਣੀ ਅੱਖਾਂ ਦਾ ਰੰਗ ਬਦਲਵਾਇਆ ਸੀ। ਪਿਕਸੀ ਹੁਣ ਤੱਕ ਜਬੜੇ, ਪਸਲੀ, ਅੱਖ, ਬ੍ਰੈਸਟ, ਬੁੱਲ੍ਹ ਅਤੇ ਮੱਥੇ ਦੀ ਸਰਜਰੀ ਕਰਾ ਚੁੱਕੀ ਹੈ, ਜਿਸ ਦੇ ਲਈ ਉਹ ਸਵਾ 4 ਕਰੋੜ ਰੁਪਏ ਵੀ ਖਰਚ ਕਰ ਚੁੱਕੀ ਹੈ।