ਬਜ਼ੁਰਗਾਂ ਨੂੰ ਡਿਗਣ ਤੋਂ ਬਚਾਵੇਗੀ ਇਹ ਆਰਟੀਫੀਸ਼ੀਅਲ ਪੂਛ

08/08/2019 8:31:49 PM

ਟੋਕੀਓ (ਏਜੰਸੀ)– ਜਾਪਾਨੀ ਮਾਹਿਰਾਂ ਨੇ ਇਕ ਆਰਟੀਫੀਸ਼ੀਅਲ ਪੂਛ ਤਿਆਰ ਕੀਤੀ ਹੈ, ਜੋ ਬਜ਼ੁਰਗਾਂ ਨੂੰ ਡਿਗਣ ਤੋਂ ਬਚਾਵੇਗੀ। ਸੀਹਾਰਸ (ਸਮੁੰਦਰੀ ਘੋੜੇ) ਦੀ ਪੂਛ ਤੋਂ ਪ੍ਰੇਰਿਤ ਹੋ ਕੇ ਮਾਹਿਰਾਂ ਨੇ ਇਹ ਪੂਛ ਤਿਆਰ ਕੀਤੀ ਹੈ। ਇਹ ਮਨੁੱਖ ਦਾ ਬੈਲੈਂਸ ਬਣਾਉਣ ’ਚ ਮਦਦ ਕਰਦੀ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਪੂਛ ਦਾ ਨਾਂ ਆਕਿਉਰ ਰੱਖਿਆ ਹੈ। ਇਸ ਡਿਵਾਈਸ ਨੂੰ ਲੱਕ ’ਤੇ ਬੰਨ੍ਹ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਇਹ ਪੂਛ ਭਾਰੀ ਸਾਮਾਨ ਚੁੱਕਣ ਦੌਰਾਨ ਡਿਗਣ ਦੇ ਖਤਰੇ ਨੂੰ ਘੱਟ ਕਰੇਗੀ।

ਜਾਪਾਨ ’ਚ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਕਾਰਨ ਅਜਿਹੀਆ ਖੋਜਾਂ ਉੱਥੇ ਕਾਫੀ ਮਸ਼ਹੂਰ ਹਨ। ਜਾਪਾਨ ਦੀ ਸਰਕਾਰ ਇਸ ਸਮੱਸਿਆ ਨੂੰ ਰਾਸ਼ਟਰੀ ਆਪਦਾ ਐਲਾਨ ਚੁੱਕੀ ਹੈ। ਸਾਲ 2012 ’ਚ ਇਕ ਜਾਪਾਨੀ ਫਰਮ ਇਸ ਤਰ੍ਹਾਂ ਦੀ ਪੂਛ ਤਿਆਰ ਕਰ ਚੁੱਕੀ ਹੈ। ‘ਸ਼ਿਪੋ’ ਨਾਮ ਦੀ ਇਹ ਪੂਛ ਮਨੁੱਖ ਦੇ ਦਿਮਾਗ ਦੀਆਂ ਤਿਰੰਗਾਂ ਦਾ ਸੈਂਸਰ ਦੀ ਤਰ੍ਹਾਂ ਇਸਤੇਮਾਲ ਕਰਦੀ ਹੈ ਅਤੇ ਉਸ ਦੇ ਅਨੁਸਾਰ ਹੀ ਕੰਮ ਕਰਦੀ ਹੈ।

Sunny Mehra

This news is Content Editor Sunny Mehra