ਇਸ 40 ਸਾਲਾਂ ਟ੍ਰਾਂਸਜ਼ੇਂਡਰ ਨੇ ਆਪਣੇ 22 ਸਾਲਾਂ ਪ੍ਰੇਮੀ ਨਾਲ ਕਰਾਇਆ ਵਿਆਹ

10/16/2017 10:51:36 PM

ਕਾਠਮੰਡੂ — ਟ੍ਰਾਂਸਜ਼ੇਂਡਰ ਦੇ ਅਧਿਕਾਰਾਂ ਲਈ ਪੂਰੀ ਦੁਨੀਆ ਦੀ ਸੋਚ ਖੁਲ ਕੇ ਸਾਹਮਣੇ ਆ ਰਹੀ ਹੈ। ਇਸ ਸੰਘਰਸ਼ 'ਚ ਇਕ ਛੋਟੀ ਜਿਹੀ ਜਿੱਤ ਵੀ ਬਹੁਤ ਮਾਇਨੇ ਰੱਖਦੀ ਹੈ। ਅਜਿਹੀ ਹੀ ਇਕ ਕਹਾਣੀ ਹੈ ਨੇਪਾਲ ਦੀ 40 ਸਾਲ ਦੇ ਟ੍ਰਾਂਸਜ਼ੇਂਡਰ ਮੋਨੀਕਾ ਸ਼ਾਹ ਦੀ। ਮੋਨੀਕਾ ਨੇਪਾਲ ਦੀ ਅਜਿਹੀ ਟ੍ਰਾਂਸਜ਼ੇਂਡਰ ਹੈ, ਜਿਸ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਮੈਰਿਜ ਸਰਟੀਫਿਕੇਟ ਦਿੱਤਾ ਗਿਆ ਹੈ। ਇਸ ਦੇਸ਼ 'ਚ ਅਜਿਹੇ ਵਿਆਹਾਂ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ। ਮੋਨੀਕਾ ਨੇਪਾਲ ਦੀ ਪਹਿਲੀ ਅਜਿਹੀ ਟ੍ਰਾਂਸਜ਼ੇਂਡਰ ਮਹਿਲਾ ਹੈ ਜਿਸ '' ਦਰਜੇ ਦਾ ਪਾਸਪੋਰਟ ਦਿੱਤਾ ਗਿਆ ਹੈ। ਉਨ੍ਹਾਂ ਦੇ ਸਹੁਰੇ ਵਾਲਿਆਂ ਨੇ ਵੀ ਉਸ ਨੂੰ ਨੂੰਹ ਦੇ ਰੂਪ 'ਚ ਸਵੀਕਾਰ ਕਰ ਲਿਆ ਹੈ। 
ਆਪਣੀ ਪਿਛਲੀ ਜ਼ਿੰਦਗੀ ਦੇ ਬਾਰੇ 'ਚ ਗੱਲ ਕਰਦੇ ਹੋਏ ਮੋਨੀਕਾ ਨੇ ਕਿਹਾ, ''ਜਦੋਂ ਮੈਂ ਸਕੂਲ 'ਚ ਸੀ ਤਾਂ ਮੇਰਾ ਕੁੜੀਆ ਦੇ ਨਾਲ ਰਹਿਣ ਦਾ ਮਨ ਕਰਦਾ ਸੀ। ਮੈਂ ਆਪਣੇ ਘਰੋਂ ਭੱਜ ਜਾਂਦੀ ਅਤੇ ਇਕ ਔਰਤ ਵਾਂਗ ਜ਼ਿੰਦਗੀ ਬਿਤਾਉਂਦੀ।'' ਪਰ ਇਹ ਸਭ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਣ ਤੋਂ ਡਰਦੀ ਸੀ। ਮੈਨੂੰ ਸੱਚ ਕਬੂਲਣ 'ਚ ਡਰ ਲੱਗਦਾ ਸੀ। 
ਮੋਨੀਕਾ ਸਮਾਜਿਕ ਵਰਕਰ ਦੇ ਤੌਰ 'ਤੇ ਕੰਮ ਕਰ ਰਹੀ ਸੀ, ਪਰ ਉਸ ਦੇ ਘਰ 'ਤੇ ਇਸ ਨੂੰ ਲੈ ਕੇ ਕੋਈ ਗੱਲ ਨਹੀਂ ਹੁੰਦੀ। ਆਪਣੇ ਪਰਿਵਾਰ ਦੇ ਸਾਹਮਣੇ ਇਕ ਔਰਤ ਦੇ ਲਿਬਾਸ 'ਚ ਮੋਨੀਕਾ ਰਹਿੰਦੀ ਹੈ। ਮੋਨੀਕਾ ਨੇ ਕਿਹਾ, ਵਿਆਹ ਦੇ ਕਾਰਨ ਮੇਰੀਆਂ ਮੁਸ਼ਕਿਲਾਂ ਆਸਾਨ ਹੋ ਗਈਆਂ ਹਨ। 
ਹੁਣ ਉਹ ਮੈਨੂੰ ਇਕ ਔਰਤ ਦੇ ਰੂਪ ਹੀ ਦੇਖਦੇ ਹਨ। ਗੁਆਂਢੀਆਂ ਦਾ ਮੰਨਣਾ ਹੈ ਕਿ ਮੋਨੀਕਾ ਦਾ ਸੁਭਾਅ ਬਹੁਤ ਚੰਗਾ ਹੈ ਅਤੇ ਸ਼ਾਇਦ ਇਸ ਲਈ ਸਾਰਿਆਂ ਨੇ ਉਸ ਨੂੰ ਅਪਣਾ ਲਿਆ ਹੈ। ਮੋਨੀਕਾ ਦਾ ਪਤੀ ਪਹਿਲਾਂ ਤੋਂ ਵਿਆਹਿਆ ਹੈ ਅਤੇ ਉਸ ਦੇ 2 ਬੱਚੇ ਵੀ ਹਨ।