ਇਸ ਕੁੜੀ ਤੋਂ ਥਰ-ਥਰ ਕੰਭਦੇ ਨੇ ਦੁਨੀਆ ਦੇ ਖਤਰਨਾਕ ਅੱਤਵਾਦੀ

03/24/2019 12:35:23 AM

ਲੰਡਨ (ਏਜੰਸੀ)- ਦੁਨੀਆ ਦੇ ਸਭ ਤੋਂ ਖਤਰਨਾਕ ਆਈ.ਐਸ.ਆਈ.ਐਸ. ਅੱਤਵਾਦੀ 23 ਸਾਲ ਦੀ ਇਕ ਲੜਕੀ ਜੋਆਨਾ ਪਲਾਨੀ ਤੋਂ ਥਰ-ਥਰ ਕੰਭਦੇ ਹਨ ਜਿਸ ਕਾਰਨ ਉਨ੍ਹਾਂ ਨੇ ਇਸ ਕੁੜੀ ਨੂੰ ਮਾਰਨ ਵਾਲੇ ਨੂੰ 7 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੁਰਦਿਸ਼ ਡੇਨਿਸ਼ ਜੋਆਨਾ 2014 ਵਿਚ ਯੂਨੀਵਰਸਿਟੀ ਵਿਚੋਂ ਪੜ੍ਹਾਈ ਛੱਡ ਦਿੱਤੀ ਸੀ। ਜੋਆਨਾ ਜੇਲ ਵਿਚ ਹੈ। ਡੈਨਮਾਰਕ ਛੱਡਣ ਨੂੰ ਲੈ ਕੇ ਕੋਪੇਨਹੇਗਨ ਦੀ ਕੋਰਟ ਵਿਚ ਉਨ੍ਹਾਂ 'ਤੇ ਕੇਸ ਚੱਲ ਰਿਹਾ ਹੈ। ਜੋਆਨਾ 'ਤੇ ਜੂਨ 2015 ਤੋਂ ਦੇਸ਼ ਛੱਡਣ 'ਤੇ ਬੈਨ ਲਗਾ ਦਿੱਤਾ ਗਿਆ ਸੀ।

ਜੇਕਰ ਉਸ 'ਤੇ ਲੱਗੇ ਦੋਸ਼ ਸਹੀ ਪਾਏ ਗਏ ਤਾਂ ਦੋ ਸਾਲ ਦੀ ਜੇਲ ਹੋ ਸਕਦੀ ਹੈ। ਜੋਆਨਾ 'ਤੇ ਦੋਸ਼ ਹੈ ਕਿ ਉਸ ਨੇ ਆਈ.ਐਸ.ਆਈ.ਐਸ. ਅੱਤਵਾਦੀਆਂ ਨੂੰ ਡੈਮਾਰਕ ਤੋਂ ਮਿਡਲ ਈਸਟ ਵਿਚ ਸਥਾਪਿਤ ਕੀਤਾ। ਪਲਾਨੀ ਨੂੰ ਡੈਮਾਰਕ ਆਉਣ ਤੋਂ ਬਾਅਦ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਆਈ.ਐਸ.ਆਈ.ਐਸ. ਨੇ ਜੋਆਾ ਨੂੰ ਮਾਰਨ ਵਾਲੇ ਨੂੰ 10 ਲੱਖ  ਡਾਲਰ (6 ਕਰੋੜ 78 ਲੱਖ ਰੁਪਏ) ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਰਬ ਮੀਡੀਆ ਮੁਤਾਬਕ ਜੋਆਨਾ ਨੂੰ ਕਈ ਲੈਂਗਵੇਜ ਵਿਚ ਧਮਕੀਆਂ ਮਿਲ ਚੁੱਕੀ ਹੈ। ਸੋਸ਼ਲ ਮੀਡੀਆ ਚੈਨਲਸ 'ਤੇ ਆਈ.ਐਸ.ਆਈ.ਐਸ. ਪਲਾਨੀ ਨੂੰ ਮਾਰਨ ਲਈ ਲਗਾਤਾਰ ਇਨਾਮ ਦੇਣ ਦੀ ਗੱਲ ਕਹਿ ਰਿਹਾ ਹੈ। ਜੋਆਨਾ ਦਾ ਪਾਸਪੋਰਟ ਪਿਛਲੇ ਸਾਲ ਜ਼ਬਤ ਕਰ ਲਿਆ ਸੀ। ਪਲਾਨੀ ਨੇ ਫੇਸਬੁੱਕ 'ਤੇ ਲਿਖਿਆ ਕਿ ਮੈਂ ਡੈਨਮਾਰਕ ਅਤੇ ਦੂਜੇ ਦੇਸ਼ਾਂ ਲਈ ਕਤਰਾ ਕਿਵੇਂ ਹੋ ਸਕਦੀ ਹਾਂ। ਮੈਂ ਇਥੇ ਹੀ ਮਿਲਟਰੀ ਟ੍ਰੇਨਿੰਗ ਲਈ ਹੈ ਅਤੇ ਮੈਂ ਆਈ.ਐਸ.ਆਈ.ਐਸ. ਖਿਲਾਫ ਲੜ ਰਹੀ ਸੀ।


ਇਕ ਪੋਸਟ ਵਿਚ ਇਹ ਵੀ ਲਿਖਿਆ ਹੈ ਕਿ ਇਕ ਡੈਨਿਸ਼ ਲੜਕੀ ਹੋਣ ਨਾਅਤੇ ਮੈਂ ਇਹ ਸਿੱਖਿਆ ਕਿ ਔਰਤਾਂ ਦੇ ਅਧਿਕਾਰਾਂ, ਡੈਮੋਕ੍ਰੇਸੀ ਅਤੇ ਯੂਰਪੀਅਨ ਵੈਲਿਊਜ਼ ਲਈ ਲੜਣਾ ਹੈ। ਪਲਾਨੀ ਦਾ ਪਰਿਵਾਰ ਮੂਲ ਰੂਪ ਤੋਂ ਈਰਾਨ ਦੇ ਕੁਰਦਿਸਤਾਨ ਦਾ ਰਹਿਣ ਵਾਲਾ ਹੈ। ਪਹਿਲਾਂ ਗਲਫ ਵਾਰ ਦੌਰਾਨ ਇਰਾਕ ਦੇ ਰਮਾਦੀ ਦੇ ਜੋਆਨਾ ਪੈਦਾ ਹੋਈ। ਬਾਅਦ ਵਿਚ ਉਸ ਦੇ ਪਰਿਵਾਰ ਨੂੰ ਡੈਨਮਾਰਕ ਵਿਚ ਰਹਿਣ ਦੀ ਪਰਮਿਸ਼ਨ ਮਿਲ ਗਈ। 2014 ਵਿਚ ਆਈ.ਐਸ.ਆਈ.ਐਸ. ਖਿਲਾਫ ਕੁਰਦਿਸ਼ ਰੈਵੋਲਿਊਸ਼ਨ ਜੁਆਇਨ ਕਰਨ ਲਈ ਜੋਆਨਾ ਨੇ ਪੜ੍ਹਾਈ ਛੱਡ ਦਿੱਤੀ। ਪਲਾਨੀ ਸੀਰੀਆ ਵਿਚ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ (ਵਾਈ.ਪੀ.ਜੀ.) ਅਤੇ ਇਰਾਕ ਵਿਚ ਪੇਸ਼ਮਰਗਾ ਫੋਰਸ ਦੇ ਨਾਲ ਆਈ.ਐਸ.ਆਈ.ਐਸ. ਖਿਲਾਫ ਲੜ ਚੁੱਕੀ ਹੈ। ਜੋਆਨਾ ਚਾਹੁੰਦੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਾਈ.ਪੀ.ਜ਼ੀ ਇਕ ਅੱਤਵਾਦੀ ਆਰਗੇਨਾਈਜ਼ੇਸ਼ਨ ਨਹੀਂ ਹੈ।
 

Sunny Mehra

This news is Content Editor Sunny Mehra