ਅਮਰੀਕੀ ਚੋਣ ''ਚ ਰੂਸੀ ਦਖਲ, 13 ਨਾਗਰਿਕਾਂ ''ਤੇ ਦੋਸ਼ ਤੈਅ

02/17/2018 8:05:53 PM

ਵਾਸ਼ਿੰਗਟਨ— ਅਮਰੀਕਾ ਦੀ ਸੰਘੀ ਜਾਂਚ ਬਿਊਰੋ ਨੇ 2016 ਦੇ ਅਮਰੀਕੀ ਰਾਸ਼ਟਰੀ ਚੋਣ 'ਚ ਕਥਿਤ ਦਖਲਅੰਦਾਜੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ 'ਚੇ ਦੋਸ਼ ਤੈਅ ਕੀਤੇ ਗਏ ਹਨ। ਇਕ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੇ ਦਫਤਰ ਦੇ ਹਵਾਲੇ ਤੋਂ ਦੱਸਿਆ ਕਿ ਅਮਰੀਕਾ ਨਾਲ ਧੋਖਾਧੜੀ, ਤਕਨੀਕ ਦੇ ਜ਼ਰੀਏ ਧੋਖਾਧੜੀ ਕਰਨ, ਬੈਂਕ ਧੋਖਾਧੜੀ, ਕਿਸੀ ਹੋਰ ਦੀ ਪਛਾਣ ਦੀ ਵਰਤੋਂ ਕਰ ਧੋਖਾਧੜੀ ਕਰਨ ਵਰਗੇ ਦੋਸ਼ ਤੈਅ ਕੀਤੇ ਗਏ ਹਨ।
ਅਮਰੀਕੀ ਚੋਣ 'ਚ ਰੂਸ ਦੀ ਕਥਿਤ ਦਖਲਅੰਦਾਜੀ ਦੀ ਜਾਂਚ ਕਰ ਰਹੇ ਮੁਲਰ ਦੇ ਦਫਤਰ ਨੇ ਇਹ ਦੋਸ਼ ਤੈਅ ਕੀਤੇ ਹਨ। ਸ਼ੋਸ਼ਲ ਮੀਡੀਆ ਦੇ ਜ਼ਰੀਏ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਇੰਟਰਨੈੱਟ ਰਿਸਰਚ ਏਜੰਸੀ ਐੱਲ.ਐੱਲ.ਸੀ. ਤੇ ਦੋ ਹੋਰ ਕੰਪਨੀਆਂ 'ਤੇ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।
ਰਿਪੋਰਟ ਮੁਤਾਬਕ ਪੁਤਿਨ 2011 ਤੋਂ ਹੀ ਹਿਲੇਰੀ ਨੂੰ ਪਸੰਦ ਕਰਦੇ ਸੀ। ਉਸ ਸਮੇਂ ਉਹ ਵਿਦੇਸ਼ ਮੰਤਰੀ ਹੋਇਆ ਕਰਦੀ ਸੀ। ਪੁਤਿਨ ਨਨੇ ਹਿਲੇਰੀ 'ਤੇ ਰੂਸ 'ਚ ਅਸ਼ਾਂਤੀ ਫੈਲਾਉਣ ਦਾ ਦੋਸ਼ ਵੀ ਲਗਾਇਆ ਸੀ। ਸ਼ੋਸ਼ਲ ਮੀਡੀਆ 'ਤੇ ਹਿਲੇਰੀ ਖਿਲਾਫ ਪ੍ਰਚਾਰ ਕਰਨ ਦਾ ਕੰਮ 2016 ਤੋਂ ਸ਼ੁਰੂ ਹੋ ਗਿਆ ਸੀ। ਰੂਸੀ ਲੋਕਾਂ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਅਮਰੀਕਾ ਦੀ ਰਾਜਨੀਤੀ ਨਾਲ ਜੁੜੀਆਂ ਚੀਜ਼ਾਂ ਸ਼ੋਸ਼ਲ ਮੀਡੀਆਂ 'ਤੇ ਪੋਸਟ ਕਰਨਾ ਸ਼ੁਰੂ ਕਰ ਦੇਣ। ਇਨ੍ਹਾਂ ਲੋਕਾਂ ਨੇ ਫਰਜ਼ੀ ਜਾਣਕਾਰੀ ਦੇ ਕੇ ਟਰੰਪ ਦੇ ਪ੍ਰਚਾਰ 'ਚ ਲੱਗੇ ਲੋਕਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਆਪਣੇ ਆਪ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ।