ਫਰਾਂਸ ''ਚ ਕੋਰੋਨਾਵਾਇਰਸ ਨਾਲ ਤੀਜੀ ਮੌਤ : ਸੂਤਰ

03/02/2020 10:25:32 PM

ਪੈਰਿਸ - ਫਰਾਂਸ ਵਿਚ ਕੋਰੋਨਾਵਾਇਰਸ ਨਾਲ ਤੀਜੇ ਵਿਅਕਤੀ ਹੋ ਮੌਤ ਹੋ ਗਈ ਹੈ। ਉੱਤਰੀ ਫਰਾਂਸ ਨੇ ਸੋਮਵਾਰ ਨੂੰ ਇਹ ਜਾਣਾਕਰੀ ਦਿੱਤੀ। ਉਨ੍ਹਾਂ ਨੇ ਕੋਰੋਨਾਵਾਇਰਸ ਕਾਰਨ ਇਕ ਬੁੱਢੀ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਸ਼ਹਿਰ ਵਿਚ ਮਹਿਲਾ ਦੀ ਮੌਤ ਹੋਈ ਹੈ, ਉਥੇ ਇਸ ਬੀਮਾਰੀ ਨਾਲ ਇਕ ਅਧਿਆਪਕ ਦੀ ਵੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਮਿ੍ਰਤਕ ਔਰਤ ਦੀ ਉਮਰ 80 ਸਾਲ ਦੀ ਕਰੀਬ ਸੀ।

ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਫਰਾਂਸ ਵਿਚ ਜਿਥੇ ਤੀਜੀ ਮੌਤ ਹੋ ਗਈ ਹੈ, ਉਥੇ ਹੀ ਇਸ ਵਾਇਰਸ ਨਾਲ ਪੀਡ਼ਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੱਸ ਦਈਏ ਕਿ ਇਕ ਅੰਗੇ੍ਰਜ਼ੀ ਵੈੱਬਸਾਈਟ ਮੁਤਾਬਕ ਫਰਾਂਸ ਵਿਚ ਇਸ ਵਾਇਰਸ ਨਾਲ 265 ਲੋਕ ਪੀਡ਼ਤ ਹਨ ਅਤੇ ਇਸ ਵਿਚ 185 ਵਿਦਿਆਰਥੀ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿਚ ਕਰੀਬ 90 ਹਜ਼ਾਰ ਇਸ ਦੀ ਲਪੇਟ ਵਿਚ ਹਨ ਅਤੇ ਇਸ ਨਾਲ 3 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਕਰੀਬ 2900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 80 ਹਜ਼ਾਰ ਲੋਕ ਇਸ ਦੀ ਲਪੇਟ ਵਿਚ ਹਨ। ਇਸ ਤੋਂ ਇਲਾਵਾ ਚੀਨ ਤੋਂ ਬਾਅਦ ਈਰਾਨ ਵਿਚ ਕਰੀਬ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi