ਵ੍ਹਾਈਟ ਹਾਊਸ ਦੇ ਪ੍ਰੈਸ ਰੀਲੀਜ਼ ''ਚ ''ਕਸ਼ਮੀਰ ਮਸਲੇ ਦਾ ਕੋਈ ਜ਼ਿਕਰ ਹੀ ਨਹੀਂ''

07/22/2019 11:58:30 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ ਨੂੰ ਲੈ ਕੇ ਇਕ ਵਿਵਾਦਤ ਦਿੱਤਾ। ਜਿਸ 'ਚ ਉਨ੍ਹਾਂ ਆਖਿਆ ਕਿ ਕਸ਼ਮੀਰ ਮੁੱਦਾ ਹੱਲ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰੇ ਕੋਲੋਂ ਮਦਦ ਮੰਗੀ ਸੀ। ਪਰ ਉਥੇ ਹੀ ਵ੍ਹਾਈਟ ਹਾਊਸ ਨੇ ਇਕ ਪ੍ਰੈਸ ਰੀਲੀਜ਼ ਕੀਤਾ ਹੈ। ਜਿਸ 'ਚ ਕਸ਼ਮੀਰ ਮੁੱਦੇ ਨੂੰ ਲੈ ਕੇ ਦਿੱਤਾ ਬਿਆਨ ਸ਼ਾਮਲ ਹੀ ਨਹੀਂ ਹੈ। ਇਸ 'ਚ ਵਪਾਰ, ਅੱਤਵਾਦੀ ਨਾਲ ਲੱੜਣ ਅਤੇ ਹੋਰ ਕਈ ਮੁੱੱਦਿਆਂ 'ਤੇ ਗੱਲਬਾਤ ਕੀਤੀ ਪਰ ਪਾਕਿਸਤਾਨ ਨਾਲ ਕਸ਼ਮੀਰ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ।



ਦੱਸ ਦਈਏ ਕਿ ਇਹ ਵਿਵਾਦਤ ਬਿਆਨ ਟਰੰਪ ਨੇ ਉਸ ਵੇਲੇ ਦਿੱਤਾ ਜਦੋਂ ਵ੍ਹਾਈਟ ਹਾਊਸ 'ਚ ਪੱਤਰਕਾਰ ਸੰਮੇਲਨ ਦੌਰਾਨ ਇਕ ਪੱਤਰਕਾਰ ਨੇ ਇਮਰਾਨ ਖਾਨ ਨੇ ਕਸ਼ਮੀਰ ਨੂੰ ਲੈ ਕੇ ਸਵਾਲ ਕੀਤਾ ਤਾਂ ਉਥੇ ਹੀ ਟਰੰਪ ਨੇ ਇਸ ਦਾ ਜਵਾਬ ਦਿੱਤਾ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਹੈ ਅਤੇ ਉਥੇ ਹੀ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਸ਼ਮੀਰ ਮੁੱਦੇ 'ਤੇ ਮਦਦ ਮੰਗੀ ਸੀ।

Khushdeep Jassi

This news is Content Editor Khushdeep Jassi