ਗ੍ਰੇਨਫੇਲ ਟਾਵਰ ਤੋਂ ਫੇਸਬੁੱਕ ਲਾਈਵ ਕਰਨ ਵਾਲੀ ਔਰਤ ਦਾ ਹੁਣ ਤੱਕ ਕੋਈ ਸੁਰਾਗ ਨਹੀਂ

06/16/2017 1:25:47 PM

ਲੰਡਨ— ਪੱਛਮੀ ਲੰਡਨ ਦੀ 24 ਮੰਜਲਾਂ ਗ੍ਰੇਨਫੇਲ 'ਚ ਬੁੱਧਵਾਰ ਸਵੇਰੇ ਲੱਗੀ ਅੱਗ ਦਾ ਫੇਸਬੁੱਕ ਲਾਈਵ ਵੀਡੀਓ ਬਣਾਉਣ ਵਾਲਾ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਦਾ ਹੁਣ ਤੱਕ ਕੋਈ ਪਤਾ ਨਹੀਂ ਚੱਲ ਸਕਿਆ ਹੈ। 120 ਫਲੈਟ ਵਾਲਾ ਪੂਰਾ ਟਾਵਰ ਅੱਗ ਦੇ ਗੋਲੇ 'ਚ ਤਬਦੀਲ ਹੋ ਗਿਆ ਸੀ। ਸ਼ੁਰੂਆਤੀ ਜਾਂਚ ਮਗਰੋਂ ਦੱਸਿਆ ਗਿਆ ਸੀ ਕਿ ਅੱਗ ਲੱਗਣ ਦਾ ਕਾਰਨ ਇਕ ਫਲੈਟ 'ਚ ਫਰਿੱਜ ਰੱਖਿਆ ਹੋਣਾ ਸੀ ਮਗਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
30 ਸਾਲ ਦੀ ਰਾਨਿਆ ਇਬਰਾਹੀਮ ਟਾਵਰ ਦੀ 23ਵੀਂ ਮੰਜਲ 'ਚ ਆਪਣੀ ਤਿੰਨ ਸਾਲ ਅਤੇ ਪੰਜ ਸਾਲ ਦੀ ਬੱਚੀਆਂ ਨਾਲ ਫੱਸ ਗਈ ਸੀ। ਉਹ ਅੱਗ ਤੋਂ ਬਚਣ ਲਈ ਲਗਾਤਾਰ ਸੰਘਰਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਪੂਰੀ ਘਟਨਾ ਦੀ ਉਹ ਲਾਈਵ ਸਟ੍ਰੀਮਿੰਗ ਫੇਸਬੁੱਕ ਲਾਈਵ ਵੀਡੀਓ ਦੁਆਰਾ ਕਰਦੀ ਜਾ ਰਹੀ ਸੀ। ਫੁਟੇਜ ਦੇ ਇਕ ਹਿੱਸੇ 'ਚ ਉਹ ਜਾਨ ਬਚਾਉਣ ਲਈ ਕੁਰਾਨ ਦੀਆਂ ਆਇਤਾਂ ਪੜ੍ਹਦੀ ਦਿੱਸ ਰਹੀ ਹੈ।
ਅੱਗ ਲੱਗ ਜਾਣ ਦੇ ਕੁਝ ਮਿੰਟ ਬਾਅਦ ਰਾਨਿਆ ਨੇ ਬੁੱਧਵਾਰ ਰਾਤ ਕਰੀਬ 1:40 ਵਜੇ ਇਮਾਰਤ ਦੀ 23 ਵੀਂ ਮੰਜਲ 'ਤੇ ਸਥਿਤ ਆਪਣੇ ਫਲੈਟ 'ਚ ਫਸੇ ਹੋਣ ਦਾ ਵੀਡੀਓ ਸ਼ੇਅਰ ਕੀਤਾ ਸੀ। ਪਰ ਇਸ ਮਗਰੋਂ ਹੁਣ ਤੱਕ ਉਸ ਦਾ ਅਤੇ ਉਸ ਦੀਆਂ ਦੋਹਾਂ ਬੱਚੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਵੀਡੀਓ 'ਚ ਸਾਫ ਦਿੱਸ ਰਿਹਾ ਹੈ ਕਿ ਔਰਤ ਜਾਨ ਬਚਾਉਣ ਲਈ ਮਦਦ ਦੀ ਮੰਗ ਕਰ ਰਹੀ ਹੈ। ਪੁਲਸ ਅਤੇ ਦਮਕਲ ਵਿਭਾਗ ਦੇ ਕਰਮਚਾਰੀਆਂ ਦੇ ਆਉਣ ਦੀ ਆਵਾਜ ਸੁਣ ਕੇ ਉਹ ਔਰਤ ਮਦਦ ਦੀ ਮੰਗ ਕਰਦੀ ਹੈ। ਉਸ ਦੀ ਦੋਸਤ ਰਹਮਾਨਾ ਰਸ਼ੀਦ ਨੇ ਫੇਸਬੁੱਕ 'ਤੇ ਆਪਣੀ ਦੋਸਤ ਅਤੇ ਉਸ ਦੀਆਂ ਬੱਚੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਉਸ ਨੇ ਉਨ੍ਹਾਂ ਸੰਬੰਧੀ ਕੋਈ ਵੀ ਜਾਣਕਾਰੀ ਮਿਲਣ 'ਤੇ ਸੰਪਰਕ ਕਰਨ ਲਈ ਕਿਹਾ ਹੈ।