ਵ੍ਹਾਈਟ ਹਾਊਸ ''ਚ ਕਿਸੇ ਤਰ੍ਹਾਂ ਦੀ ਅਰਾਜਕਤਾ ਨਹੀਂ : ਟਰੰਪ

03/07/2018 10:25:49 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਵਿਚ ਕਿਸੇ ਤਰ੍ਹਾਂ ਦੀ ਅਰਾਜਕਤਾ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਊਰਜਾ ਭਰਪੂਰ ਹੈ। ਵ੍ਹਾਈਟ ਹਾਊਸ ਵਿਚ ਅਰਾਜਕਤਾ ਹੋਣ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਸ਼ਾਮਲ ਕਈ ਲੋਕਾਂ ਦੇ ਦਫਤਰ ਛੱਡਣ ਦੀਆਂ ਖਬਰਾਂ 'ਤੇ ਟਰੰਪ ਨੇ ਇਹ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ,''ਵ੍ਹਾਈਟ ਹਾਊਸ ਵਿਚ ਜ਼ਬਰਦਸਤ ਊਰਜਾ ਹੈ। ਉਸ ਵਿਚ ਜ਼ਬਰਦਸਤ ਉਤਸ਼ਾਹ ਹੈ। ਇਹ ਕੰਮ ਕਰਨ ਲਈ ਇਕ ਬਿਹਤਰੀਨ ਜਗ੍ਹਾ ਹੈ। ਹਰ ਕੋਈ ਇੱਥੇ ਨੌਕਰੀ ਚਾਹੁੰਦਾ ਹੈ।'' ਉਨ੍ਹਾਂ ਨੇ ਕਿਹਾ,''ਮੈਂ ਪੜ੍ਹਿਆ ਕਿ ਸ਼ਾਇਦ ਲੋਕ ਟਰੰਪ ਲਈ ਕੰਮ ਨਹੀਂ ਕਰਨਾ ਚਾਹੁੰਦੇ ਹਨ। ਮੇਰੀ ਮੰਨੋ  ਹਰ ਕੋਈ ਵ੍ਹਾਈਟ ਹਾਊਸ ਵਿਚ ਕੰਮ ਕਰਨਾ ਚਾਹੁੰਦਾ ਹੈ। ਉਹ ਸਾਰੇ ਓਵਲ ਹਾਊਸ ਦਾ ਹਿੱਸਾ ਬਨਣਾ ਚਾਹੁੰਦੇ ਹਨ। ਉਹ ਸਾਰੇ ਪੱਛਮੀ ਵਿੰਗ ਦਾ ਹਿੱਸਾ ਬਨਣਾ ਚਾਹੁੰਦੇ ਹਨ। ਇਹ ਨਾ ਸਿਰਫ ਉਨ੍ਹਾਂ ਦੇ ਬਾਇਓਡੈਟਾ ਲਈ ਚੰਗਾ ਹੈ ਬਲਕਿ ਕੰਮ ਕਰਨ ਲਈ ਇਹ ਇਕ ਬਿਹਤਰੀਨ ਜਗ੍ਹਾ ਵੀ ਹੈ। ਇਹ ਕਠਿਨ ਹੈ।'' ਟਰੰਪ ਨੇ ਕਿਹਾ ਕਿ ਲੋਕ ਹਮੇਸ਼ਾ ਬਦਲਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ,''ਕਈ ਵਾਰੀ ਉਹ ਬਾਹਰ ਜਾ ਕੇ ਕੁਝ ਹੋਰ ਕਰਨਾ ਚਾਹੁੰਦੇ ਹਨ ਪਰ ਇਹ ਸਾਰੇ ਵ੍ਹਾਈਟ ਹਾਊਸ ਵਿਚ ਰਹਿਣਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਇੱਥੇ ਆਉਣਾ ਵੀ ਚਾਹੁੰਦੇ ਹਨ।''