ਥੱਪੜ ਮਾਰ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਥੈਰੇਪਿਸਟ ਨੂੰ ਬ੍ਰਿਟੇਨ ਨੇ ਕੀਤਾ ਡਿਪੋਰਟ

08/19/2017 2:16:20 PM

ਸਿਡਨੀ—  ਥੱਪੜ ਮਾਰ ਕੇ ਰੋਗਾਂ ਦਾ ਇਲਾਜ਼ ਕਰਨ ਵਾਲੇ ਚੀਨ ਦੇ ਇਕ ਥੈਰੇਪਿਸਟ 'ਤੇ ਇਕ ਬੱਚੇ ਦੇ ਕਤਲ ਦਾ ਇਲਜ਼ਾਮ ਲੱਗਿਆ ਹੈ।  ਇਸ ਤੋਂ ਬਾਅਦ ਇਸ ਥੇਰੇਪਿਸਟ ਨੂੰ ਬ੍ਰੀਟੇਨ ਤੋਂ ਸਪੁਰਦ ਕਰ ਕੇ ਆਸਟ੍ਰੇਲੀਆ ਲਿਆਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਂਗਚੀ ਜਿਆਓ ਨਾਮਕ ਇਹ ਥੈਰੇਪਿਸਟ ਮਰੀਜਾਂ ਨੂੰ ਰੋਗ ਤੋਂ ਮੁਕਤ ਕਰਨ ਲਈ ਥੱਪੜ ਮਾਰ ਕੇ ਇਲਾਜ਼ ਦੀ ਵਿਵਾਦਿਤ ਪ੍ਰਥਾ ਨੂੰ ਬੜਾਵਾ ਦੇ ਰਿਹਾ ਸੀ । ਘਟਨਾ ਸਾਲ 2015 ਵਿਚ ਸਿਡਨੀ ਦੀ ਹੈ। ਮਧੁਮੇਹ ਤੋਂ ਪੀੜਤ 6 ਸਾਲ ਦੇ ਇਕ ਬੱਚੇ ਦੇ ਕਤਲ ਦੇ ਦੋਸ਼ ਵਿਚ ਇਸ ਚੀਨੀ ਥੈਰੇਪਿਸਟ ਨੂੰ ਵਾਪਸ ਆਸਟ੍ਰੇਲੀਆ ਲਿਆਇਆ ਗਿਆ ਹੈ। ਆਸਟ੍ਰੇਲੀਆਈ ਮੀਡੀਆ ਰਿਪੋਰਟ ਮੁਤਾਬਕ ਇਕ 6 ਸਾਲ ਦਾ ਬੱਚਾ ਟਾਈਪ 1 ਮਧੁਮੇਹ ਤੋਂ ਪੀੜਤ ਸੀ ਅਤੇ ਉਸ ਨੂੰ ਦੱਖਣੀ ਸਿਡਨੀ ਦੇ ਉਪਨਗਰ ਹਰਸਟਵਿਲੇ ਵਿਚ ਇਕ ਹੋਟਲ ਵਿਚ ਬੇਹੋਸ਼ ਪਾਇਆ ਗਿਆ। ਇਸ ਬੱਚੇ ਦੇ ਮਾਤਾ-ਪਿਤਾ ਉਸ ਨੂੰ 53 ਸਾਲ ਦੇ ਇਸ ਚੀਨੀ ਥੈਰੇਪਿਸਟ ਦੇ ਕੋਲ ਇਲਾਜ਼ ਲਈ ਲਿਆਏ ਸਨ। ਬੱਚੇ ਨੂੰ ਤੁਰੰਤ ਐਮਰਜੈਂਸੀ ਸਿਹਤ ਸੇਵਾਵਾਂ ਦਿੱਤੀਆ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। 
ਇਸ ਸਾਲ 25 ਅਪ੍ਰੈਲ ਨੂੰ ਇਸ ਚੀਨੀ ਥੈਰੇਪਿਸਟ ਨੂੰ ਲੰਡਨ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਥੈਰੇਪਿਸਟ ਮੁਤਾਬਕ ਉਹ ਦੋਸ਼ਾ ਦਾ ਸਾਹਮਣਾ ਕਰਨ ਲਈ ਆਸਟ੍ਰੇਲੀਆ ਪਰਤਣ 'ਤੇ ਸਹਿਮਤ ਸੀ। ਵੀਰਵਾਰ ਨੂੰ ਉਹ ਸਿਡਨੀ ਸੈਂਟਰਲ ਅਦਾਲਤ ਵਿਚ ਮੌਜੂਦ ਹੋਇਆ ਪਰ ਇਸ ਵਿਵਾਦਿਤ ਪ੍ਰਥਾ ਤੋਂ ਇਲਾਜ਼ ਰੋਕਣ ਲਈ ਉਹ ਤਿਆਰ ਨਹੀਂ ਹੋਇਆ। ਲਿਹਾਜਾ ਉਸ ਦੀ ਜ਼ਮਾਨਤ ਖਾਰਿਜ ਕਰ ਦਿੱਤੀ ਗਈ। ਇਸ ਪੂਰੇ ਪ੍ਰਕਰਨ ਵਿਚ ਬੱਚੇ  ਦੇ ਮਾਤਾ-ਪਿਤਾ ਅਤੇ ਦਾਦੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਜੂਨ ਮਹੀਨੇ ਵਿਚ ਬ੍ਰੀਟੇਨ ਦੀ ਅਦਾਲਤ ਨੂੰ ਦੱਸਿਆ ਗਿਆ ਕਿ ਜਿਆਓ 'ਤੇ ਥੱਪੜ ਨਾਲ ਇਲਾਜ਼ ਦੌਰਾਨ 71 ਸਾਲ ਦੀ ਇਕ ਔਰਤ ਦੀ ਮੌਤ ਦਾ ਦੋਸ਼ ਵੀ ਹੈ। ਬ੍ਰੀਟਿਸ਼ ਪੁਲਸ ਇਸ ਮਾਮਲੇ ਵਿਚ ਵੀ ਇਸ ਥੈਰੇਪਿਸਟ ਦੇ ਖਿਲਾਫ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਥੈਰੇਪਿਸਟ ਹਾਂਗਚੀ ਜਿਆਓ ਇਕ ਵਿਵਾਦਿਤ ਪੱਧਤੀ ਤੋਂ ਇਲਾਜ਼ ਦਾ ਦਾਅਵਾ ਕਰਦਾ ਹੈ ਜਿਸ ਵਿਚ ਰੋਗੀ ਲਗਾਤਾਰ ਆਪਣੇ ਆਪ ਨੂੰ ਥੱਪੜ ਮਾਰਦੇ ਹਨ। ਇਸ ਦੇ ਇਲਾਵਾ ਇਹ ਥੈਰੇਪਿਸਟ ਰੋਗੀਆਂ ਕੋਲੋ ਕੁਝ ਕਸਰਤ ਵੀ ਕਰਵਾਉਂਦਾ ਹੈ। ਚੀਨੀ ਪਰੰਪਰਾਗਤ ਡਾਕਟਰਾਂ ਪੱਧਤੀ ਵਿਚ ਖੂਨ ਨੂੰ ਸ਼ੁੱਧ ਕਰਨ ਲਈ ਇਸ ਤਰ੍ਹਾਂ ਦੀ ਕਰਿਆਵਾਂ ਕੀਤੀਆਂ ਜਾਂਦੀਆਂ ਹਨ। ਇਹ ਥੈਰੇਪਿਸਟ ਲਗਾਤਾਰ ਇਸ ਪੱਧਤੀ ਨੂੰ ਬੜਾਵਾ ਦਿੰਦਾ ਸੀ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਉਸ ਨੇ ਸੈਮੀਨਾਰ ਵੀ ਕੀਤੇ। ਹਾਲਾਂਕਿ ਆਪਣੇ ਕੁਝ ਇੰਟਰਵਿਯੂ ਵਿਚ ਉਹ ਸਵੀਕਾਰ ਕਰਦਾ ਰਿਹਾ ਹੈ ਕਿ ਉਹ ਕੋਈ ਡਾਕਟਰ ਨਹੀਂ ਹੈ ਅਤੇ ਨਾ ਹੀ ਕੋਈ ਚਮਤਕਾਰੀ ਬਾਬਾ। ਉਸ ਦੀ ਦੱਸੀ ਪੱਧਤੀ ਨੂੰ ਮਰੀਜ਼ ਆਪਣੇ ਆਪ ਹੀ ਆਪਣਾ ਸਕਦੇ ਹਨ ਅਤੇ ਸਿੱਖ ਸਕਦੇ ਹਨ।