ਚੋਰ ਨੇ ਚੋਰੀ ਕੀਤੀ ਅਜਿਹੀ ਚੀਜ਼, ਜਿਸ ਨੂੰ ਸੁਣ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ (ਵੀਡੀਓ)

09/06/2017 10:44:23 AM

ਟੇਲਫੋਰਡ— ਕਈ ਵਾਰ ਚੋਰ ਅਜਿਹੀ ਕਾਰਨਾਮੇ ਕਰ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਜਾਂ ਦੇਖ ਕੇ ਗੁੱਸੇ ਦੀ ਬਜਾਏ ਹਾਸਾ ਆਉਂਦਾ ਹੈ। ਅਜਿਹਾ ਹੀ ਇਕ 'ਇਕੋ ਫਰੈਂਡਲੀ' ਚੋਰ ਟ੍ਰੈਕ ਸੂਟ ਪਾ ਕੇ ਚੋਰੀ ਕਰਨ ਦੇ ਇਰਾਦੇ ਨਾਲ ਜਦੋਂ ਬਾਹਰ ਨਿਕਲਿਆ ਤਾਂ ਉਸਨੂੰ ਇਕ ਘਰ ਦੇ ਬਾਹਰ ਫੁੱਲਾਂ ਨਾਲ ਸਜੇ ਕੁਝ ਗਮਲੇ ਦਿਖਾਈ ਦਿੱਤੇ । ਫਿਰ ਕੀ ਸੀ ਚੋਰ ਨੇ ਬਿਨ੍ਹਾਂ ਇਧਰ-ਉਧਰ ਦੇਖੇ ਗਮਲਿਆਂ ਨੂੰ ਚੁੱਕਿਆ ਅਤੇ ਦੱਬੇ ਪੈਰੀ ਦੌੜ ਗਿਆ । ਇਸ ਚੋਰ ਦਾ ਵੀਡੀਓ ਇਨ੍ਹੀਂ ਦਿਨੀਂ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ, ਇਸ ਵੀਡੀਓ ਨੂੰ ਦੇਖਕੇ ਤੁਹਾਨੂੰ ਇਸ ਚੋਰ ਉੱਤੇ ਗੁੱਸਾ ਆਏ ਜਾਂ ਨਹੀਂ ਪਰ ਹਾਸਾ ਜਰੂਰ ਆਵੇਗਾ । ਚੋਰੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ ਵਿਚ ਰਿਕਾਰਡ ਹੋ ਗਈ । ਇਹ ਘਟਨਾ ਟੇਲਫੋਰਡ, ਇੰਗਲੈਂਡ ਦੀ ਹੈ। ਘਰ ਦੇ ਮਾਲਕ ਨੇ ਇਸ ਚੋਰੀ ਦੀ ਫੁਟੇਜ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਹੈ । 
ਦਰਅਸਲ ਹੋਇਆ ਇਹ ਕਿ ਵੱਡੀ ਚੋਰੀ ਕਰਨ ਆਏ ਇਸ ਚੋਰ ਦਾ ਮਕਸਦ ਤਾਂ ਕੁਝ ਹੋਰ ਚੋਰੀ ਕਰਨ ਦਾ ਸੀ ਪਰ ਉਹ ਕਰਦਾ ਵੀ ਕੀ? ਡੈਵਿਡ ਦੇ ਘਰ ਦੇ ਬਾਹਰ ਟੰਗੇ ਬੇਕਾਰ ਗਮਲਿਆਂ ਉੱਤੇ ਹੀ ਉਸ ਦਾ ਦਿਲ ਆ ਗਿਆ । ਫਿਰ ਕੀ ਸੀ ਉਸ ਨੇ ਵੀ ਆਪਣੇ ਦਿਲ ਦੀ ਗੱਲ ਮੰਨੀ ਅਤੇ ਗਮਲਿਆਂ ਨੂੰ ਚੁੱਕ ਕੇ ਦੌੜ ਗਿਆ । ਹੁਣ ਇਹ ਗੱਲ ਤਾਂ ਉਹ ਚੋਰ ਹੀ ਦੱਸ ਸਕੇਗਾ ਕਿ ਦਿਨ ਦੀ ਰੋਸ਼ਨੀ ਵਿਚ ਚੋਰੀ ਕਰਨ ਲਈ, ਕੀ ਉਸ ਨੂੰ ਇਕ ਬੇਕਾਰ ਗਮਲਾ ਹੀ ਮਿਲਿਆ?