ਦੁਨੀਆ ਦੇ ਸਭ ਤੋਂ ਭੱਦੇ ਕੁੱਤੇ ਦੀ ਮੌਤ

07/13/2018 3:00:02 AM

ਕੈਲੀਫੋਰਨੀਆ — ਪਿਛਲੇ ਮਹੀਨੇ ਕੈਲੀਫੋਰਨੀਆ ਦੇ ਪੈਟਲੁਮਾ 'ਚ ਦੁਨੀਆ ਦੇ ਸਭ ਤੋਂ ਭੱਦੇ ਕੁੱਤੇ ਦਾ ਖਿਤਾਬ ਜਿੱਤਣ ਵਾਲੇ ਜਸਾ ਜਸਾ ਦੀ ਮੰਗਲਵਾਰ ਨੂੰ ਮੌਤ ਹੋ ਗਈ। ਅਮਰੀਕੀ ਮੀਡੀਆ ਨੂੰ ਦਿੱਤੇ ਬਿਆਨ 'ਚ ਕੁੱਤੇ ਦੀ ਮਾਲਕ ਮੇਗਨ ਬ੍ਰੇਨਾਰਡ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਦਾ ਕੁੱਤਾ ਨੀਂਦ ਤੋਂ ਉਠਿਆ ਹੀ ਨਹੀਂ।


ਜਸਾ ਜਸਾ ਨੇ 9 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਿਹਾ। ਕੁੱਤੇ ਦੀ ਮਾਲਕ ਨੇ ਕਿਹਾ ਕਿ ਅਜੇ ਤਾਂ ਅਸੀਂ ਠੀਕ ਢੰਗ ਨਾਲ ਉਸ ਦੀ ਜਿੱਤ ਅਤੇ ਮਸ਼ਹੂਰ ਹੋਣ ਦਾ ਜਸ਼ਨ ਵੀ ਨਹੀਂ ਮਨਾਇਆ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਕੁੱਤਾ ਮੂੰਹ ਤੋਂ ਕਾਫੀ ਲਾਰ ਸੁੱਟਦਾ ਸੀ ਕਿਉਂਕਿ ਉਸ ਨੂੰ ਆਪਣੀ ਜੀਭ ਮੂੰਹ 'ਚ ਰੱਖਣ 'ਚ ਕਾਫੀ ਪਰੇਸ਼ਾਨੀ ਹੁੰਦੀ ਸੀ।
ਜਾਣਕਾਰੀ ਮੁਤਾਬਕ ਕੁੱਤਿਆਂ ਦੇ ਇਸ ਅਨੋਖੇ ਮੁਕਾਬਲੇ 'ਚ ਹਿੱਸਾ ਲੈਣ ਲਈ ਪੂਰੀ ਦੁਨੀਆ ਦੇ ਕੁੱਤੇ ਆਪਣੇ ਮਾਲਕਾਂ ਨਾਲ ਇੱਥੇ ਪਹੁੰਚੇ ਸਨ। ਜਸਾ ਜਸਾ ਨੇ ਬਦਸੂਰਤੀ ਦੇ ਮਾਮਲੇ 'ਚ ਆਪਣੇ ਸਾਰੇ ਵਿਰੋਧੀਆਂ ਨੂੰ ਪਿੱਛੇ ਛੱਡਦੇ ਹੋਏ ਇਹ ਖਿਤਾਬ ਹਾਸਲ ਕੀਤਾ ਸੀ।