ਔਰਤਾਂ ਰੱਖਣ ਸਰੀਰ ਢੱਕ ਕੇ ਤਾਂ ਜੋਂ ਮਰਦ ਰੱਖ ਸਕਣ ਖੁਦ ''ਤੇ ਕਾਬੂ : ਇਮਾਮ

11/06/2017 10:27:58 PM

ਸਿਡਨੀ — ਆਸਟਰੇਲੀਆ ਦੇ ਇਕ ਮੁਸਲਿਮ ਇਮਾਮ ਦਾ ਕਹਿਣਾ ਹੈ ਕਿ ਔਰਤਾਂ ਨੂੰ ਹਿਜ਼ਾਬ ਪਾ ਕੇ ਹੀ ਰੱਖਣਾ ਚਾਹੀਦਾ ਹੈ, ਤਾਂ ਜੋ ਮਰਦ ਖੁਦ 'ਤੇ ਕਾਬੂ ਰੱਖ ਸਕਣ। ਕਵੀਂਸਲੈਂਡ ਦੇ ਮੁਸਲਿਮ ਧਾਰਮਿਕ ਗੁਰੂ ਸ਼ੇਖ ਜੈਨਾਂਦੀਨ ਜਾਨਸਨ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਹੋਏ ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੀਨ ਦੇ ਮਾਮਲੇ 'ਚ ਟਿੱਪਣੀ ਕਰਦੇ ਹੋਏ ਔਰਤਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਪਰਦੇ 'ਚ ਹੀ ਰਹਿਣਾ ਚਾਹੀਦਾ ਹੈ। 
ਆਪਣੇ ਫੇਸਬੁੱਕ ਫੋਲੋਅਰਜ਼ ਨੂੰ ਸਲਾਹ ਦਿੰਦੇ ਹੋਏ ਜਾਨਸਨ ਨੇ ਲਿੱਖਿਆ ਕਿ, ''ਮਰਦਾਂ ਨੂੰ ਖੁਦ 'ਤੇ ਕਾਬੂ ਰੱਖਣ 'ਚ ਸਮਰਥ ਹੋਣਾ ਚਾਹੀਦਾ ਹੈ। ਇਹ ਇਸਲਾਮਕ ਹਿਜ਼ਾਬ ਖਿਲਾਫ ਇਕ ਆਮ ਬਹਿਸ ਹੈ। ਮੈਂ ਪੂਰੀ ਤਰ੍ਹਾਂ ਨਾਲ ਸਹਿਤਮ ਹਾਂ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਕਾਬੂ ਕਰਨ 'ਚ ਸਮਰਥ ਹੋਣਾ ਚਾਹੀਦਾ ਹੈ। ਹਾਲਾਂਕਿ ਤੱਥ ਦੱਸਦੇ ਹਨ ਕਿ ਅਜਿਹਾ ਨਹੀਂ ਹੋ ਰਿਹਾ ਹੈ। ਇਸ ਲਈ ਔਰਤਾਂ ਦੇ ਲਈ ਹਿਜ਼ਾਬ ਪਾ ਕੇ ਰੱਖਣਾ ਬਹੁਤ ਜ਼ਰੂਰੀ ਹੈ।'' 
ਸ਼ਰੀਆ ਕਾਨੂੰਨ ਦੀ ਵਕਾਲਤ ਕਰਨ ਵਾਲੇ ਜਾਨਸਨ ਪਹਿਲਾਂ ਇਕ ਬੈਂਡ 'ਚ ਕੰਮ ਕਰਦੇ ਸਨ। ਜਾਨਸਨ ਨੇ ਇਹ ਵੀ ਕਿਹਾ ਹੈ ਕਿ ਔਰਤਾਂ ਨੂੰ ਸ਼ਿੰਗਾਰ ਕਰਕੇ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ, ''ਜੇਕਰ ਔਰਤਾਂ ਸ਼ਿੰਗਾਰ ਕਰਦੀਆਂ ਹਨ ਜਾਂ ਫਿਰ ਖੁਦ ਨੂੰ ਖੂਬਸੂਰਤ ਦਿਖਾਉਣ ਦੀਆਂ ਕੋਸ਼ਿਸ਼ ਕਰਦੀਆਂ ਹਨ ਤਾਂ ਇਹ ਉਦੋਂ ਤੱਕ ਹੀ ਠੀਕ ਹੈ ਜਦੋਂ ਤੱਕ ਉਹ ਘਰ 'ਚ ਹਨ। 
ਜੇਕਰ ਉਹ ਪਤੀ ਦੇ ਸਾਹਮਣੇ ਇਹ ਸਭ ਕਰਦੀਆਂ ਹਨ ਤਾਂ ਇਸ 'ਚ ਕੋਈ ਪਰੇਸ਼ਾਨੀ ਨਹੀਂ ਹੈ। ਪਰ ਇਸ ਨੂੰ ਸ਼ਿੰਗਾਰ ਕਰਕੇ ਸੜਕਾਂ 'ਤੇ ਘੁੰਮ ਕੇ ਲੋਕਾਂ ਨੂੰ ਆਪਣੀਆਂ ਖੂਬਸੂਰਤੀ ਦਿਖਾਉਂਦੀਆਂ ਹਨ ਤਾਂ ਇਹ ਸਹੀ ਨਹੀਂ ਹੈ। ਇਸ ਦੀ ਇਜਾਜ਼ਤ ਨਹੀਂ ਹੈ।