ਚੋਰੀ ਕਰਨ ਆਈ ਔਰਤ ਮਾਲ ''ਚ ਭੁੱਲੀ ਆਪਣਾ ਬੱਚਾ

08/27/2019 7:28:45 PM

ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਚੋਰੀ ਦੀ ਅਜੀਬ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਮਹਿਲਾ ਮਾਲ ਦੇ ਇਕ ਸਟੋਰ ਵਿਚ ਬੇਬੀ ਪ੍ਰਾਮ (ਬੱਗੀ) ਚੋਰੀ ਕਰਨ ਲਈ ਦਾਖਲ ਹੋਈ। ਉਸ ਨੇ ਬੇਬੀ ਪ੍ਰਾਮ ਚੋਰੀ ਵੀ ਕਰ ਲਿਆ, ਪਰ ਗਲਤੀ ਨਾਲ ਆਪਣਾ ਬੱਚਾ ਸਟੋਰ ਵਿਚ ਹੀ ਭੁੱਲ ਗਈ। ਬਾਅਦ ਵਿਚ ਜਦੋਂ ਉਸ ਨੂੰ ਬੱਚੇ ਦਾ ਧਿਆਨ ਆਇਆ ਤਾਂ ਉਹ ਫਿਰ ਸਟੋਰ ਪਹੁੰਚੀ, ਜਿਥੇ ਉਸ ਦੀ ਚੋਰੀ ਫੜੀ ਗਈ। ਮਹਿਲਾ ਦੀ ਚੋਰੀ ਦੀ ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ।

ਸਟੋਰ ਦੇ ਮਾਲਕ ਨੇ ਚੋਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਅਪੀਲ ਕੀਤੀ ਹੈ ਕਿ ਮਾਸੂਮ ਬੱਚੇ ਦੇ ਨਾਲ ਅਜਿਹਾ ਕਦੇ ਨਾ ਕਰੋ। ਫਾਕਸ ਨਿਊਜ਼ ਮੁਤਾਬਕ ਨਿਊਜਰਸੀ ਦੇ ਮਿਡਲੇਟਾਊਨ ਵਿਚ ਬਾਂਬੀ ਬੇਦੀ ਸਟ੍ਰਾਲਰ ਚੋਰੀ ਕਰਕੇ ਉਥੋਂ ਨਿਕਲ ਜਾਂਦੀ ਹੈ। ਕੁਝ ਹੀ ਦੇਰ ਵਿਚ ਦੋਵੇਂ ਔਰਤਾਂ ਵੀ ਉਥੋਂ ਚਲੀਆਂ ਜਾਂਦੀਆਂ ਹਨ। ਔਰਤਾਂ ਦੇ ਜਾਣ ਤੋਂ ਬਾਅਦ ਸਟੋਰ ਮਾਲਕ ਨੇ ਦੇਖਿਆ ਕਿ ਕਿਸੇ ਦਾ ਬੱਚਾ ਸਟੋਰ ਵਿਚ ਹੀ ਰਹਿ ਗਿਆ ਹੈ।

ਬੱਚੇ ਦੇ ਮਾਤਾ-ਪਿਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਉਸ ਨੂੰ ਸਟੋਰ ਹੋਈ ਚੋਰੀ ਬਾਰੇ ਪਤਾ ਲੱਗ ਗਿਆ। ਚੋਰੀ ਤੋਂ ਕੁਝ ਦੇਰ ਬਾਅਦ ਹੀ ਔਰਤ ਨੂੰ ਬੱਚੇ ਦਾ ਧਿਆਨ ਆਇਆ ਅਤੇ ਉਹ ਬੱਚੇ ਨੂੰ ਲੈਣ ਸਟੋਰ ਪਹੁੰਚੀ ਪਰ ਮਹਿਲਾ ਦੇ ਉਥੇ ਪਹੁੰਚਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਂਬੀ ਬੇਬੀ ਨੇ ਚੋਰੀ ਦੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਹੈ। ਸਟੋਰ ਦੇ ਮਾਲਕ ਏਨੇਲੀਓ ਓਰਟੇਗਾ ਨੇ ਸੀ.ਬੀ.ਐਸ. ਨਿਊਜ਼ ਨੂੰ ਦੱਸਿਆ ਜਦੋਂ ਮੈਨੂੰ ਪਤਾ ਲੱਗਾ ਕਿ ਸਟੋਰ 'ਚ ਕੋਈ ਆਪਣਾ ਬੱਚਾ ਭੁੱਲ ਗਿਆ ਹੈ ਤਾਂ ਮੈਂ ਕਾਫੀ ਘਬਰਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਚੋਰੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਇਹ ਉਸ ਵਿਅਕਤੀ ਦਾ ਨਿੱਜੀ ਮਾਮਲਾ ਹੈ ਪਰ ਜਦੋਂ ਇਸ ਤਰ੍ਹਾਂ ਦੇ ਕੰਮ ਵਿਚ ਕਿਸੇ ਬੱਚੇ ਨੂੰ ਲਿਆਂਦੇ ਹਨ ਤਾਂ ਬੱਚੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਹੈ। ਇਹ ਵੀਡੀਓ ਮੈਨੂੰ ਪ੍ਰੇਸ਼ਾਨ ਕਰਦਾ ਹੈ।

Sunny Mehra

This news is Content Editor Sunny Mehra