ਸਰਜਰੀ ਕਰਵਾਉਣ ਗਈ ਔਰਤ ਨਾਲ ਡਾਕਟਰ ਨੇ ਕੀਤਾ ਬਲਾਤਕਾਰ ਤੇ ਕਿਹਾ...

09/20/2017 11:40:05 AM

ਸਮਾਰਾ— ਰੂਸ ਦੇ ਦੱਖਣੀ-ਪੱਛਮੀ ਵਾਲੇ ਇਲਾਕੇ ਦੇ ਇਕ ਸ਼ਹਿਰ ਸਮਾਰਾ ਵਿਚ ਇਕ ਡਾਕਟਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ।  ਇਕ ਮਹਿਲਾ ਦੀ ਬਰੈਸਟ ਸਰਜਰੀ ਕਰਨ ਦੌਰਾਨ ਡਾਕਟਰ ਨੇ ਉਸ ਦਾ ਬਲਾਤਕਾਰ ਕੀਤਾ। ਬਲਾਤਕਾਰੀ ਤੋਂ ਬਾਅਦ ਆਪਣੇ ਸ਼ਰਮਨਾਕ ਕੰਮ ਨੂੰ ਠੀਕ ਦੱਸਦੇ ਹੋਏ ਡਾਕਟਰ ਨੇ ਮਹਿਲਾ ਉੱਤੇ ਆਕਰਸ਼ਕ ਦਿਖਾਈ ਦੇਣ ਦਾ ਦੋਸ਼ ਵੀ ਲੱਗਾ ਦਿੱਤਾ। ਖਬਰ ਅਨੁਸਾਰ 31 ਸਾਲ ਦੀ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਬੱਚੇ ਦੀ ਬ੍ਰੈਸਟਫੀਡਿੰਗ ਮਿਆਦ ਖਤਮ ਹੋਣ ਤੋਂ ਬਾਅਦ ਡਾਕਟਰ ਕੋਲ ਪਲਾਸਟਿਕ ਸਰਜਰੀ ਲਈ ਗਈ ਸੀ। ਮਹਿਲਾ ਅਨੁਸਾਰ, ਰਿਕਵਰੀ ਲਈ ਮੈਂ ਇਕ ਰੂਮ ਵਿਚ ਸੀ ਅਤੇ ਸਰਜਰੀ ਤੋਂ ਬਾਅਦ ਬੇਹੋਸ਼ੀ ਸੀ ਹਾਲਤ ਸੀ। ਡਾਕਟਰ ਉਸ ਵੇਲੇ ਮੇਰੇ ਕਮਰੇ ਵਿਚ ਆਇਆ ਅਤੇ ਉਸ ਨੇ ਮੇਰੇ ਨਾਲ ਘੱਟੀਆ ਹਰਕਤ ਕੀਤੀ।'
ਪੀੜਤਾ ਨੇ ਦੱਸਿਆ, ਬਲਾਤਕਾਰ ਅਤੇ ਦਵਾਈਆਂ ਦੇ ਅਸਰ ਕਾਰਨ ਮੈਂ ਬੋਲਣ ਅਤੇ ਚੱਲਣ-ਫਿਰਨ ਦੀ ਹਾਲਤ ਵਿਚ ਨਹੀਂ ਸੀ।  ਡਾਕਟਰ ਨੇ ਮੈਨੂੰ ਚਾਕਲੇਟ ਦਾ ਡੱਬਾ ਦੇ ਕੇ ਕਿਹਾ ਕਿ ਤੈਨੂੰ ਆਪਣੀ ਇਸ ਹਾਲਤ ਲਈ ਆਪਣੇ ਆਪ ਨੂੰ ਹੀ ਦੋਸ਼ ਦੇਣਾ ਚਾਹੀਦਾ ਹੈ। ਤੂੰ ਬਹੁਤ ਜ਼ਿਆਦਾ ਆਕਰਸ਼ਕ ਹੈ ਅਤੇ ਤੈਨੂੰ ਸਾਰਾ ਦੋਸ਼ ਇਸ ਲਈ ਆਪਣੇ ਉੱਤੇ ਲੈਣਾ ਚਾਹੀਦਾ ਹੈ।' ਮਹਿਲਾ ਨੇ ਸਥਾਨਕ ਮੀਡੀਆ ਵਿਚ ਆਪਣੇ ਨਾਲ ਹੋਏ ਇਸ ਹਾਦਸੇ ਬਾਰੇ ਵਿਚ ਗੱਲ ਕੀਤੀ ਅਤੇ ਕਿਹਾ, ਮੈਂ ਕਮਰੇ ਵਿਚ ਇਕੱਲੀ ਲੇਟੀ ਹੋਈ ਸੀ। ਮੈਨੂੰ ਥੋੜ੍ਹੀ ਠੰਡ ਲੱਗ ਰਹੀ ਸੀ। ਉਹ ਮੇਰੇ ਕਮਰੇ ਵਿਚ ਆਇਆ ਅਤੇ ਕਿਹਾ ਕਿ ਸਭ ਠੀਕ ਹੈ, ਛੇਤੀ ਤੈਨੂੰ ਚੰਗਾ ਮਹਿਸੂਸ ਹੋਵੇਗਾ। ਇਸ ਤੋਂ ਬਾਅਦ ਡਾਕਟਰ ਨੇ ਮੇਰਾ ਬਲਾਤਕਾਰ ਕੀਤਾ। ਦੋ ਬੱਚਿਆਂ ਦੇ ਪਿਤਾ ਡਾਕਟਰ ਨੇ ਸ਼ੁਰੁਆਤ ਵਿਚ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਬਾਅਦ ਵਿਚ ਉਸ ਨੇ ਆਪਣਾ ਜ਼ੁਰਮ ਮਨ ਲਿਆ ਹੈ। ਡਾਕਟਰ ਨੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਹ ਜਜ਼ਬਾਕੀ ਹੋ ਗਿਆ ਸੀ ਅਤੇ ਮਹਿਲਾ ਦੀ ਖੂਬਸੂਰਤੀ ਦੇਖ ਕੇ ਆਪਣੇ ਆਪ ਨੂੰ ਰੋਕ ਨਾ ਸਕਿਆ। ਡਾਕਟਰ ਦੇ ਗੁਆਂਡੀਆਂ ਦਾ ਕਹਿਣਾ ਹੈ ਕਿ ਉਸ ਨੇ ਇਕੱਲੇ ਨੇ ਹੀ ਆਪਣੇ ਦੋਵਾਂ ਬੱਚਿਆਂ ਦੀ ਦੇਖਭਾਲ ਕੀਤੀ ਸੀ ਅਤੇ ਆਪਣੀ ਬੁੱਢੀ ਮਾਂ ਦੀ ਦੇਖਭਾਲ ਵੀ ਕਰਦਾ ਸੀ। ਡਾਕਟਰ ਨੂੰ 6 ਸਾਲ ਦੀ ਸਜਾ ਸੁਣਾਈ ਗਈ ਹੈ।