ਡਾਕਟਰ ਨੇ ਮ੍ਰਿਤਕ ਦੱਸ ਕੇ ਔਰਤ ਨੂੰ ਬਾਡੀ ਬੈਗ ’ਚ ਪਾਇਆ ਪਰ ਉਹ ਜਿੰਦਾ ਨਿਕਲੀ

04/17/2020 6:26:05 PM

ਵਾਸ਼ਿੰਗਟਨ (ਏਜੰਸੀਆਂ)-ਬਾਲੀਵੁੱਡ ਫਿਲਮਾਂ ’ਚ ਵਿਲੇਨ ਸੋਚਦਾ ਹੈ ਕਿ ਹੀਰੋ ਨੂੰ ਮਾਰ ਦਿੱਤਾ ਹੈ ਪਰ ਉਹ ਜ਼ਿੰਦਾ ਨਿਕਲਦਾ ਹੈ। ਤੁਸੀਂ ਕਦੇ ਸੋਚਿਆ ਕਿ ਇਹੋ ਜਿਹਾ ਅਸਲ ਜ਼ਿੰਦਗੀ ’ਚ ਵੀ ਹੋਵੇ ਤਾਂ ਕਿਵੇਂ ਹੋਵੇ। ਜੀ ਹਾਂ, ਇੰਝ ਹੋਇਆ ਹੈ ਦੱਖਣੀ ਵਾਸ਼ਿੰਗਟਨ ਦੇ ਪਰਾਗਵੇ ’ਚ। ਜਿਥੇ ਇਕ ਔਰਤ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਕਰ ਦਿੱਤਾ ਇਥੋਂ ਤਕ ਕਿ ਉਨ੍ਹਾਂ ਨੇ ਬਾਡੀ ਨੂੰ ਫਊਨਰਲ ਪ੍ਰੋਗਰੈੱਸ ਦੇ ਲਈ ਬਾਡੀ ਬੈਗ ’ਚ ਵੀ ਪਾ ਦਿੱਤਾ ਪਰ ਬਾਅਦ ’ਚ ਔਰਤ ਜ਼ਿੰਦਾ ਨਿਕਲੀ।

ਸਾਡੇ ਸਹਿਯੋਗੀ ‘ ਇੰਡੀਆ ਟਾਈਮਸ’ ਦੇ ਅਨੁਸਾਰ, ਗੇਲੇਡਜ਼ ਰੋਡਰੀਗਉਜ਼ ਡਾਉਰਟੇ ਨੂੰ ਅੋਵੇਰੀਅਨ ਕੈਂਸਰ ਹੈ। ਬੀਤੇ ਸ਼ਨੀਵਾਰ ਉਸ ਦਾ ਬਲੱਡ ਪ੍ਰੇਸ਼ਰ ਅਚਾਨਕ ਵਧ ਗਿਆ ਜਿਸ ਦੇ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਪਰਿਵਾਰ ਉਸ ਨੂੰ ਸਵੇਰੇ 9:30 ਵਜੇ ਹਸਪਤਾਲ ਲੈ ਕੇ ਪਹੁੰਚੇ, ਉਥੇ ਡਾ. ਹੇਰੀਬਰੋਟ ਵਿਰਾ ਨੇ ਉਸ ਨੂੰ ਚੈੱਕ ਕੀਤਾ ਤੇ 11:30 ’ਤੇ ਪਰਿਵਾਰ ਨੂੰ ਦੱਸਿਆ ਕਿ ਉਹ ਮਰ ਚੁੱਕੀ ਹੈ।

Karan Kumar

This news is Content Editor Karan Kumar