ਖੂਬਸੂਰਤੀ ਲਈ ਔਰਤ ਨੇ ਕਰਾਈ ਸਰਜਰੀ, ਖਰਚ ਕਰ ਚੁੱਕੀ 1 ਕਰੋੜ!

12/19/2022 1:52:56 PM

ਇੰਟਰਨੈਸ਼ਨਲ ਡੈਸਕ (ਬਿਊਰੋ) ਖੂਬਸੂਰਤ ਦਿਸਣ ਲਈ ਲੋਕ ਬਹੁਤ ਸਾਰੇ ਨੁਸਖ਼ੇ ਵਰਤਦੇ ਹਨ। ਇਸੇ ਤਰ੍ਹਾਂ ਇੱਕ ਸੋਸ਼ਲ ਮੀਡੀਆ ਇਨਫਲੂਐਂਜਰ ਨੇ ਆਪਣੀ ਸੁੰਦਰਤਾ ਵਧਾਉਣ ਲਈ ਕਈ ਸਰਜਰੀਆਂ ਕਰਵਾਈਆਂ ਹਨ। ਉਸ ਨੇ ਇਨ੍ਹਾਂ ਸਰਜਰੀਆਂ 'ਤੇ ਇਕ ਕਰੋੜ ਰੁਪਏ ਖਰਚ ਕੀਤੇ ਹਨ।ਯੂਕੇ ਦੇ ਬਕਿੰਘਮਸ਼ਾਇਰ ਦੀ ਰਹਿਣ ਵਾਲੀ ਟ੍ਰੇਸੀ ਕਿੱਸ (35) ਇੱਕ ਇੰਸਟਾਗ੍ਰਾਮ ਇਨਫਲੂਐਂਜਰ ਹੈ ਅਤੇ ਉਸ ਦੇ 12 ਲੱਖ ਤੋਂ ਵੱਧ ਫਾਲੋਅਰਜ਼ ਹਨ। 

ਉਸ ਨੇ rhinoplasty, jawline liposuction, breast augmentations ਜਿਹੇ ਟ੍ਰੀਟਮੈਂਟ ਕਰਵਾਏ ਹਨ ਅਤੇ ਹਾਲ ਹੀ ਵਿੱਚ ਉਸਨੇ ਹੇਅਰ ਟ੍ਰਾਂਸਪਲਾਂਟ ਵੀ ਕਰਵਾਇਆ ਹੈ।ਟ੍ਰੇਸੀ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਉਹ ਗੰਜੀ ਹੋ ਜਾਵੇਗੀ, ਜਿਸ ਕਾਰਨ ਉਸ ਨੇ ਟਰਾਂਸਪਲਾਂਟ ਕਰਵਾਇਆ। ਉਹ ਚਾਹੁੰਦੀ ਹੈ ਕਿ ਉਸ ਦੀ ਕੁਦਰਤੀ ਦਿੱਖ ਸਦਾ ਲਈ ਬਣੀ ਰਹੇ। ਟ੍ਰੇਸੀ ਨੇ ਦੱਸਿਆ ਕਿ ਦੋ ਗਰਭ-ਅਵਸਥਾਵਾਂ ਅਤੇ 10 ਸਾਲਾਂ ਤੱਕ ਵਾਲਾਂ ਦੀ ਸਮੱਸਿਆ ਨਾਲ ਜੂਝਣ ਤੋਂ ਬਾਅਦ, ਉਸਨੇ ਹੇਅਰ ਟ੍ਰਾਂਸਪਲਾਂਟ ਕਰਵਾਉਣ ਦਾ ਫ਼ੈਸਲਾ ਕੀਤਾ।

ਉਸ ਨੇ ਦੱਸਿਆ ਕਿ- ਬਚਪਨ ਵਿੱਚ ਮੇਰੇ ਵਾਲ ਸੰਘਣੇ ਅਤੇ ਚਮਕਦਾਰ ਸਨ ਪਰ ਬਲੀਚ ਦੀ ਵਰਤੋਂ ਨਾਲ ਵਾਲਾਂ ਨੂੰ ਨੁਕਸਾਨ ਪਹੁੰਚਿਆ, ਵਾਲ ਬਹੁਤ ਪਤਲੇ ਹੋ ਗਏ।ਟ੍ਰੇਸੀ ਨੇ ਦੱਸਿਆ ਕਿ ਇੱਕ ਦਹਾਕੇ ਤੋਂ ਵਾਲਾਂ ਦੀ ਸਮੱਸਿਆ ਕਾਰਨ ਉਸ ਦਾ ਆਤਮਵਿਸ਼ਵਾਸ ਵੀ ਕਮਜ਼ੋਰ ਹੋ ਗਿਆ ਸੀ। ਪਰ ਹੁਣ ਆਪਣੀ ਕਹਾਣੀ ਸੁਣਾ ਕੇ ਉਹ ਆਪਣੇ ਵਰਗੀਆਂ ਔਰਤਾਂ ਦਾ ਆਤਮਵਿਸ਼ਵਾਸ ਵਧਾਉਣਾ ਚਾਹੁੰਦੀ ਹੈ।ਟ੍ਰੇਸੀ ਨੇ ਕਿਹਾ- ਜਦੋਂ ਮੈਂ ਹੇਅਰ ਟ੍ਰਾਂਸਪਲਾਂਟ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਉਸਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਪਰ ਹੇਅਰ ਟ੍ਰਾਂਸਪਲਾਂਟ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ ਸਰਕਾਰ 'ਭੰਗ' ਦੇ ਕਾਰੋਬਾਰ ਲਈ ਦੇ ਰਹੀ ਲਾਈਸੈਂਸ, ਸਾਬਕਾ ਦੋਸ਼ੀਆਂ ਨੂੰ ਤਰਜੀਹ

ਇੰਝ ਹੁੰਦੀ ਹੈ ਹੇਅਰ ਟ੍ਰਾਂਸਪਲਾਂਟ ਪ੍ਰਕਿਰਿਆ 

ਹੇਅਰ ਟਰਾਂਸਪਲਾਂਟ ਪ੍ਰਕਿਰਿਆ ਵਿੱਚ ਵਾਲਾਂ ਨੂੰ ਜਿਸ ਥਾਂ 'ਤੇ ਟਰਾਂਸਪਲਾਂਟ ਕੀਤਾ ਜਾਣਾ ਹੈ, ਉਸ ਨੂੰ ਲੋਕਲ ਅਨੱਸਥੀਸੀਆ ਦੇ ਕੇ ਸੁੰਨ ਕਰ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਫੋਲੀਕੂਲਰ ਯੂਨਿਟ ਟ੍ਰਾਂਸਪਲਾਂਟੇਸ਼ਨ (ਸਟ੍ਰਿਪ ਵਿਧੀ) ਅਤੇ ਫੋਲੀਕੂਲਰ ਯੂਨਿਟ ਐਕਸਟਰੈਕਸ਼ਨ। ਇਨ੍ਹਾਂ ਦੋਵਾਂ ਪ੍ਰਕਿਰਿਆਵਾਂ ਨਾਲ 6 ਮਹੀਨਿਆਂ ਦੇ ਅੰਦਰ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਕਿ ਹੇਅਰ ਟਰਾਂਸਪਲਾਂਟ ਦਾ ਪੂਰਾ ਨਤੀਜਾ 12-18 ਮਹੀਨਿਆਂ ਦੇ ਵਿਚਕਾਰ ਦਿਖਾਈ ਦਿੰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana