ਅਮਰੀਕਾ ਨੇ ਅਫਗਾਨਿਸਤਾਨ ’ਤੇ ਭਿ੍ਰਸ਼ਟਾਚਾਰ ਨਾਲ ਨਾ ਲੱੜਣ ਦਾ ਲਾਇਆ ਦੋਸ਼

09/19/2019 11:52:56 PM

ਵਾਸ਼ਿੰਗਟਨ - ਅਮਰੀਕਾ ਨੇ ਵੀਰਵਾਰ ਨੂੰ ਦੋਸ਼ ਲਾਇਆ ਹੈ ਕਿ ਅਫਗਾਨਿਸਤਾਨ ਸਰਕਾਰ ਭਿ੍ਰਸ਼ਟਾਚਾਰ ਖਿਲਾਫ ਲੜਾਈ ’ਚ ਨਾਕਾਮ ਰਹੀ ਹੈ ਅਤੇ ਉਸ ਨੂੰ ਸਿੱਧੇ ਤੌਰ ’ਤੇ ਦਿੱਤੇ ਜਾਣ ਵਾਲੇ ਧਨ ’ਚ 16 ਕਰੋੜ ਡਾਲਰ ਤੋਂ ਜ਼ਿਆਦਾ ਦੀ ਕਟੌਤੀ ਕੀਤੀ ਜਾਂਦੀ ਹੈ। ਅਫਗਾਨਿਸਤਾਨ ’ਚ ਕਰੀਬ ਹਫਤੇ ਭਰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਕ ਬਿਆਨ ’ਚ ਆਖਿਆ ਕਿ ਅਸੀਂ ਉਨ੍ਹਾਂ ਲੋਕਾਂ ਖਿਲਾਫ ਹਾਂ ਜੋ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਵਿਦੇਸ਼ੀ ਸਹਾਇਤਾ ਦੇ ਫਾਇਦਿਆਂ ਨਾਲ ਅਫਗਾਨ ਅਵਾਮ ਨੂੰ ਵਾਂਝਾ ਕਰਨ ’ਚ ਅਤੇ ਜ਼ਿਆਦਾ ਖੁਸ਼ਹਾਲ ਭਵਿੱਖ ਤੋਂ ਉਨ੍ਹਾਂ ਨੂੰ ਦੂਰ ਕਰਨ ’ਚ ਆਪਣਾ ਪ੍ਰਭਾਵ ਦਾ ਇਸਤੇਮਾਲ ਕਰ ਰਹੇ ਹਨ।

ਉਨ੍ਹਾਂ ਅੱਗੇ ਆਖਿਆ ਕਿ ਅਮਰੀਕਾ ਭਿ੍ਰਸ਼ਟਾਚਾਰ ਦੀ ਨਿਗਰਾਨੀ ਕਰਨ ਦੀ ਪ੍ਰਭਾਰੀ ਅਫਗਾਨ ਸੰਸਥਾ ਦੇ ਨਾਲ ਕਾਰਜ ਰੱਦ ਕਰ ਰਿਹਾ ਹੈ ਕਿਉਕਿ ਇਹ ਇਕ ਸਾਂਝੇਦਾਰ ਬਣੇ ਰਹਿਣ ਦੇ ਯੋਗ ਨਹੀਂ ਹੈ। ਉਨ੍ਹਾਂ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਫਗਾਨ ਸਰਕਾਰ ਭਿ੍ਰਸ਼ਟਾਚਾਰ ਨਾਲ ਲੱੜਣ ’ਚ ਇਕ ਸਪੱਸ਼ਟ ਵਚਨਬੱਧਤਾ ਪ੍ਰਦਰਸ਼ਿਤ ਕਰੇਗੀ ਤਾਂ ਜੋ ਅਫਗਾਨ ਅਵਾਮ ਦੀ ਸੇਵਾ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਿਆ ਜਾ ਸਕੇ। ਪੋਂਪੀਓ ਨੇ ਆਖਿਆ ਕਿ ਅਮਰੀਕਾ ੳੂਰਜਾ ਪ੍ਰਾਜੈਕਟ ਲਈ 10 ਕਰੋੜ ਡਾਲਰ ਦਾ ਵਾਅਦਾ ਵਾਪਸ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਇਸ ਦੇ ਲਈ ਅਫਗਾਨ ਅਧਿਕਾਰੀਆਂ ਨੂੰ ਰਾਸ਼ੀ ਭੇਜਣ ਦੀ ਬਜਾਏ ਇਸ ਨੂੰ ਪ੍ਰਤੱਖ ਰੂਪ ਤੋਂ ਵਿੱਤ ਪੋਸ਼ਿਤ ਕਰੇਗਾ।

Khushdeep Jassi

This news is Content Editor Khushdeep Jassi