ਮੈਕਸਿਕੋ ''ਚ ਮਿਲੀ ਨੀਲੇ ਰੰਗ ਦੇ ਤੋਤੇ ਦੀ ਵਿਲੱਖਣ ਪ੍ਰਜਾਤੀ

06/28/2017 5:33:38 PM

ਲਾਸ ਏਂਜਲਸ— ਆਮਤੌਰ 'ਤੇ ਤੋਤਾ ਹਰੇ ਰੰਗ ਦਾ ਹੁੰਦਾ ਹੈ ਪਰ ਮੈਕਸਿਕੋ 'ਚ ਇਸ ਤੋਤੇ ਦੀ ਵਿਲੱੱਖਣ ਪ੍ਰਜਾਤੀ ਖੋਜੀ ਗਈ ਹੈ, ਜਿਸ ਦੇ ਖੰਭ ਨੀਲੇ ਹਨ। ਹਾਲਾਂਕਿ ਇਹ ਰੰਗ ਖੰਭ ਦੇ ਹੇਠਲੇ ਹਿੱਸੇ 'ਚ ਦਿੱਸਦਾ ਹੈ। ਇਸ ਵਿਲੱਖਣ ਤੋਤੇ ਦੀ ਆਵਾਜ ਅਤੇ ਇਸ ਦਾ ਕਈ ਰੰਗਾਂ ਵਾਲਾ ਸਿਰ ਇਸ ਨੂੰ ਬਾਕੀਆਂ ਨਾਲੋਂ ਵੱਖ ਦਰਸਾਉਂਦਾ ਹੈ।
ਨਵੀਂ ਪ੍ਰਜਾਤੀ ਵਾਲੇ ਇਨ੍ਹਾਂ ਤੋਤਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਨਾਂ ਦੀ ਆਵਾਜ ਹੈ ਜੋ ਤੇਜ਼ ਅਤੇ ਉੱਚੀ ਆਵਾਜ ਨਾਲ ਇਕ ਲੈਅ 'ਚ ਨਿਕਲਦੀ ਹੈ। ਇਸ ਪ੍ਰਜਾਤੀ ਦੇ ਤੋਤੇ ਛੋਟੇ ਸਮੂਹਾਂ 'ਚ ਰਹਿੰਦੇ ਹਨ ਅਤੇ ਬੀਜ, ਫਲ, ਫੁੱਲ ਅਤੇ ਪੱਤਿਆਂ ਨੂੰ ਖਾਂਦੇ ਹਨ।
ਅਮਰੀਕਾ ਦੀ ਫਲੋਰਿਡਾ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਇਸ ਪ੍ਰਜਾਤੀ ਦੇ ਤੋਤੇ ਨੂੰ 'ਬਲੂ-ਵਿੰਗ' ਅਮੇਜਨ ਦਾ ਨਾਂ ਦਿੱਤਾ ਹੈ। ਇਹ ਤੋਤੇ ਯੁਕਟਾਨ ਪ੍ਰਾਇਦੀਪ ਦੇ ਉਸੇ ਇਲਾਕੇ 'ਚ ਪਾਏ ਗਏ ਜਿੱਥੇ ਯੁਕਟਾਨ ਅਮੇਜਨ ਅਤੇ ਸਫੇਦ ਸਿਰ ਵਾਲੇ ਵਾਈਟ-ਫ੍ਰੰਟੇਡ ਅਮੇਜਨ ਪ੍ਰਜਾਤੀ ਦੇ ਤੋਤੇ ਰਹਿੰਦੇ ਹਨ। ਸੋਧ 'ਚ ਪਤਾ ਚੱਲਿਆ ਕਿ ਬਲੂ-ਵਿੰਗ ਅਮੇਜਨ ਤੋਤਿਆਂ ਦੀ ਉੱਤਪਤੀ ਕਰੀਬ 1.20 ਲੱਖ ਸਾਲ ਪਹਿਲਾਂ ਹੋਈ ਸੀ।